ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਂਦਰ, ਡੀਜ਼ਲ ਇੰਜਣਾਂ 'ਤੇ ਲੱਗ ਸਕਦੈ 10 ਫ਼ੀਸਦੀ ਹੋਰ ਟੈਕਸ

Tuesday, Sep 12, 2023 - 01:54 PM (IST)

ਵੱਡਾ ਫ਼ੈਸਲਾ ਲੈਣ ਦੀ ਰੌਂਅ 'ਚ ਕੇਂਦਰ, ਡੀਜ਼ਲ ਇੰਜਣਾਂ 'ਤੇ ਲੱਗ ਸਕਦੈ 10 ਫ਼ੀਸਦੀ ਹੋਰ ਟੈਕਸ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਡੀਜ਼ਲ ਵਾਹਨਾਂ ਅਤੇ ਜੈਨਸੈੱਟਾਂ 'ਤੇ "ਪ੍ਰਦੂਸ਼ਣ ਟੈਕਸ" ਵਜੋਂ 10 ਫ਼ੀਸਦੀ ਵਾਧੂ ਜੀਐੱਸਟੀ ਲਗਾਉਣ ਦੀ ਵਿੱਤ ਮੰਤਰੀ ਨੂੰ ਬੇਨਤੀ ਕਰਨਗੇ। ਵਾਹਨ ਨਿਰਮਾਤਾਵਾਂ ਦੀ ਸੰਸਥਾ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੀ 63ਵੀਂ ਸਾਲਾਨਾ ਕਾਨਫਰੰਸ 'ਚ ਬੋਲਦਿਆਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਪ੍ਰਦੂਸ਼ਣ ਦਾ ਵਧਦਾ ਪੱਧਰ ਲੋਕਾਂ ਦੀ ਸਿਹਤ ਲਈ ਖ਼ਤਰਾ ਹੈ। 

ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ 'ਫਿੱਕੀ' ਪਈ ਖੰਡ ਦੀ ਮਿਠਾਸ, 3 ਹਫ਼ਤਿਆਂ ’ਚ ਰਿਕਾਰਡ ਉਚਾਈ 'ਤੇ ਪੁੱਜੀਆਂ ਕੀਮਤਾਂ

ਗਡਕਰੀ ਨੇ ਕਿਹਾ ਕਿ, ''ਮੈਂ ਅੱਜ ਸ਼ਾਮ ਵਿੱਤ ਮੰਤਰੀ ਨੂੰ ਇਕ ਪੱਤਰ ਸੌਂਪਣ ਜਾ ਰਿਹਾ ਹਾਂ, ਜਿਸ 'ਚ ਕਿਹਾ ਗਿਆ ਹੈ ਕਿ ਡੀਜ਼ਲ 'ਤੇ ਚੱਲਣ ਵਾਲੇ ਵਾਹਨਾਂ 'ਤੇ 10 ਫ਼ੀਸਦੀ ਵਾਧੂ ਜੀਐੱਸਟੀ ਲਗਾਇਆ ਜਾਵੇਗਾ।'' ਇਸ ਸਮੇਂ ਦੇਸ਼ 'ਚ ਜ਼ਿਆਦਾਤਰ ਵਪਾਰਕ ਵਾਹਨ ਚੱਲਦੇ ਹਨ। ਡੀਜ਼ਲ 'ਤੇ ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹੌਂਡਾ ਸਮੇਤ ਕਈ ਕਾਰ ਨਿਰਮਾਤਾ ਪਹਿਲਾਂ ਹੀ ਯਾਤਰੀ ਵਾਹਨ ਖੇਤਰ ਵਿੱਚ ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ ਦਾ ਨਿਰਮਾਣ ਬੰਦ ਕਰ ਚੁੱਕੇ ਹਨ। 

ਇਹ ਵੀ ਪੜ੍ਹੋ : ਅੱਜ ਤੋਂ ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਖ਼ਾਸ ਆਫ਼ਰ

ਗਡਕਰੀ ਨੇ ਕਿਹਾ ਕਿ ਦੇਸ਼ 'ਚ ਡੀਜ਼ਲ ਕਾਰਾਂ ਦੀ ਗਿਣਤੀ ਪਹਿਲਾਂ ਹੀ ਕਾਫ਼ੀ ਘੱਟ ਗਈ ਹੈ ਅਤੇ ਜਲਦ ਹੀ ਨਿਰਮਾਤਾਵਾਂ ਨੂੰ ਇਨ੍ਹਾਂ ਦੀ ਬਾਜ਼ਾਰ 'ਚ ਵਿਕਰੀ ਬੰਦ ਕਰਨੀ ਪਵੇਗੀ। ਡੀਜ਼ਲ ਨੂੰ ਖ਼ਤਰਨਾਕ ਈਂਧਨ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਮੰਗ ਪੂਰੀ ਕਰਨ ਲਈ ਦੇਸ਼ ਨੂੰ ਈਂਧਨ ਦੀ ਦਰਾਮਦ ਕਰਨੀ ਪੈਂਦੀ ਹੈ। ਗਡਕਰੀ ਨੇ ਕਿਹਾ, ''ਡੀਜ਼ਲ ਨੂੰ ਅਲਵਿਦਾ ਕਹੋ... ਕਿਰਪਾ ਕਰਕੇ ਇਨ੍ਹਾਂ ਨੂੰ ਬਣਾਉਣਾ ਬੰਦ ਕਰੋ, ਨਹੀਂ ਤਾਂ ਅਸੀਂ ਟੈਕਸ ਇੰਨਾ ਵਧਾ ਦੇਵਾਂਗੇ ਕਿ ਡੀਜ਼ਲ ਵਾਲੀਆਂ ਕਾਰਾਂ ਵੇਚਣੀਆਂ ਮੁਸ਼ਕਲ ਹੋ ਜਾਣਗੀਆਂ।'' 

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News