‘ਲਾਡਕੀ ਬਹਿਨ ਯੋਜਨਾ’ ਤੋਂ ਗਡਕਰੀ ਨਾਰਾਜ਼, ਆਪਣੀ ਹੀ ਸਰਕਾਰ ''ਤੇ ਕੱਸਿਆ ਤੰਜ

Wednesday, Oct 02, 2024 - 07:58 AM (IST)

‘ਲਾਡਕੀ ਬਹਿਨ ਯੋਜਨਾ’ ਤੋਂ ਗਡਕਰੀ ਨਾਰਾਜ਼, ਆਪਣੀ ਹੀ ਸਰਕਾਰ ''ਤੇ ਕੱਸਿਆ ਤੰਜ

ਮੁੰਬਈ (ਭਾਸ਼ਾ) - ਕੇਂਦਰੀ ਸੜਕੀ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਮਹਾਰਾਸ਼ਟਰ ਸਰਕਾਰ ਦੀ ਅਭਿਲਾਸ਼ੀ ‘ਲਾਡਕੀ ਬਹਿਨ ਯੋਜਨਾ’ ਜੋ ਗ਼ਰੀਬ ਔਰਤਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਦੀ ਹੈ, ਹੋਰ ਖੇਤਰਾਂ ’ਚ ਸਬਸਿਡੀਆਂ ਦੇ ਸਮੇਂ ਸਿਰ ਭੁਗਤਾਨ ਨੂੰ ਪ੍ਰਭਾਵਤ ਕਰ ਸਕਦੀ ਹੈ। ਉਨ੍ਹਾਂ ਸਰਕਾਰ ਨੂੰ ‘ਵਿਸ਼-ਕੰਨਿਆ’ ਦੱਸਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਹੋਵੇ, ਇਸ ਨੂੰ ਦੂਰ ਹੀ ਰੱਖਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ

ਗਡਕਰੀ ਨੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਸੂਬੇ ਦੀ ‘ਮਹਾਯੁਤੀ’ ਸਰਕਾਰ ਇਸ ਯੋਜਨਾ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾ ਰਹੀ ਹੈ। ‘ਲਾਡਕੀ ਬਹਿਨ ਯੋਜਨਾ’ ’ਤੇ ਭਾਜਪਾ ਆਗੂ ਦੀਆਂ ਟਿੱਪਣੀਆਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਿਰੋਧੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੇ ਸ਼ਿਵ ਸੈਨਾ (ਯੂ. ਬੀ. ਟੀ.) ਨੇ ਕਿਹਾ ਕਿ ਜੇ ਸਰਕਾਰ ’ਚ ਮੌਜੂਦ ਲੋਕ ਹੀ ਕਹਿ ਰਹੇ ਹਨ ਕਿ ਸੂਬੇ ਦੀ ਆਰਥਿਕ ਹਾਲਤ ਸੰਕਟ ’ਚ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਆਪਣੇ ਲੋਕ ਸਭਾ ਹਲਕੇ ਨਾਗਪੁਰ ’ਚ ਇਕ ਸਮਾਗਮ ’ਚ ਬੋਲਦਿਆਂ ਗਡਕਰੀ ਨੇ ਕਿਹਾ ਕਿ ਇਹ ਗੈਰਯਕੀਨੀ ਹੈ ਕਿ ਨਿਵੇਸ਼ਕਾਂ ਨੂੰ ਉਨ੍ਹਾਂ ਦੀ ਸਬਸਿਡੀ ਦਾ ਭੁਗਤਾਨ ਸਮੇਂ ਸਿਰ ਮਿਲੇਗਾ ਜਾਂ ਨਹੀਂ ਕਿਉਂਕਿ ਸਰਕਾਰ ਨੂੰ ਵੀ ‘ਲਾਡਕੀ ਬਹਿਨ ਯੋਜਨਾ’ ਲਈ ਫੰਡ ਅਲਾਟ ਕਰਨੇ ਪੈਂਦੇ ਹਨ।

ਇਹ ਵੀ ਪੜ੍ਹੋ - ਦੀਵਾਲੀ-ਛੱਠ ਪੂਜਾ ਦੌਰਾਨ ਰੇਲ ਗੱਡੀ 'ਚ ਸਫ਼ਰ ਕਰਨ ਵਾਲੇ ਯਾਤਰੀ ਜ਼ਰੂਰ ਪੜ੍ਹਨ ਇਹ ਖ਼ਬਰ

ਉਨ੍ਹਾਂ ਕਿਹਾ ਕਿ ਉੱਦਮੀਆਂ ਨੂੰ ਮਹਾਰਾਸ਼ਟਰ ਦੇ ਵਿਦਰਭ ਖੇਤਰ ’ਚ ਨਿਵੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਸਭ ਕੁਝ ਸਰਕਾਰ ’ਤੇ ਨਹੀਂ ਛੱਡਿਆ ਜਾ ਸਕਦਾ। ਹਲਕੇ-ਫੁਲਕੇ ਅੰਦਾਜ਼ ’ਚ ਕਿਹਾ ਕਿ ਮੇਰੀ ਰਾਏ ਹੈ ਕਿ ਕੋਈ ਵੀ ਪਾਰਟੀ ਸੱਤਾ ਵਿਚ ਹੋਵੇ, ਸਰਕਾਰ ਨੂੰ ਆਪਣੇ ਆਪ ਤੋਂ ਦੂਰ ਹੀ ਰੱਖੇ। ਸਰਕਾਰ ਵਿਸ਼ਕੰਨਿਆ' ਵਰਗੀ ਹੈ, ਜੋ ਜਿਸ ਨਾਲ ਜਾਂਦੀ ਹੈ, ਉਸ ਨੂੰ ਤਬਾਹ ਕਰ ਦਿੰਦੀ ਹੈ। ਇਸ ਲਈ ਇਸ ਮਾਮਲੇ ’ਚ ਨਹੀਂ ਪੈਣਾ ਚਾਹੀਦਾ। ਗਡਕਰੀ ਨੇ ਕਿਹਾ ਕਿ ਜੇ ਕਿਸੇ ਨੂੰ ਇਸ ਸਮੇ ਸਮੇ ਸਬਸਿਡੀ ਮਿਲ ਰਹੀ ਹੈ ਤਾਂ ਲੈ ਲਏ, ਫਿਰ ਪਤਾ ਨਹੀਂ ਕਦੋਂ ਮਿਲੇਗੀ। ‘ਲਾਡਕੀ ਬਹਿਨ ਯੋਜਨਾ’ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਸਬਸਿਡੀ ਲਈ ਅਲਾਟ ਕੀਤੇ ਫੰਡਾਂ ਦੀ ਵਰਤੋਂ ਇਸ ਮਕਸਦ ਲਈ ਕਰਨੀ ਪਵੇਗੀ।

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News