PM ਮੋਦੀ ਨੇ ਜੋਅ ਬਾਈਡੇਨ ਨਾਲ ਕੀਤੀ ਮੁਲਾਕਾਤ, US ਰਾਸ਼ਟਰਪਤੀ ਨੇ ਚੰਦਰਯਾਨ-3 ਲਈ ਦਿੱਤੀ ਵਧਾਈ

Friday, Sep 08, 2023 - 10:16 PM (IST)

PM ਮੋਦੀ ਨੇ ਜੋਅ ਬਾਈਡੇਨ ਨਾਲ ਕੀਤੀ ਮੁਲਾਕਾਤ, US ਰਾਸ਼ਟਰਪਤੀ ਨੇ ਚੰਦਰਯਾਨ-3 ਲਈ ਦਿੱਤੀ ਵਧਾਈ

ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਜੀ-20 ਸੰਮੇਲਨ 'ਚ ਹਿੱਸਾ ਲੈਣ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਪਹੁੰਚ ਗਏ ਹਨ। ਨਵੀਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਉਹ ਸਿੱਧੇ ਪ੍ਰਧਾਨ ਮੰਤਰੀ ਨਿਵਾਸ, 7 ਲੋਕ ਕਲਿਆਣ ਮਾਰਗ 'ਤੇ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਦੋਹਾਂ ਨੇਤਾਵਾਂ ਵਿਚਾਲੇ ਦੁਵੱਲੀ ਗੱਲਬਾਤ ਹੋਈ। ਗੱਲਬਾਤ ਦਾ ਦੌਰ ਇਕ ਘੰਟੇ ਤੋਂ ਵੱਧ ਸਮਾਂ ਚੱਲਿਆ। ਇਸ ਤੋਂ ਬਾਅਦ ਬਾਈਡੇਨ ਹੋਟਲ ਲਈ ਰਵਾਨਾ ਹੋ ਗਏ।

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਅਕਾਲੀ ਦਲ 'ਤੇ ਵੱਡਾ ਹਮਲਾ, 'ਚਿੱਟੇ' ਨੂੰ ਲੈ ਕੇ ਆਖ ਦਿੱਤੀ ਇਹ ਗੱਲ

ਪੀਐੱਮ ਮੋਦੀ ਨੇ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਸਾਂਝੀ ਕਰਦਿਆਂ ਕਿਹਾ, "ਜੋਅ ਬਾਈਡੇਨ, 7 ਲੋਕ ਕਲਿਆਣ ਮਾਰਗ 'ਤੇ ਸਵਾਗਤ ਕਰਕੇ ਖੁਸ਼ੀ ਹੋਈ, ਸਾਡੀ ਮੁਲਾਕਾਤ ਬਹੁਤ ਸਾਰਥਕ ਰਹੀ।" ਅਸੀਂ ਬਹੁਤ ਸਾਰੇ ਵਿਸ਼ਿਆਂ 'ਤੇ ਚਰਚਾ ਕਰਨ ਦੇ ਯੋਗ ਰਹੇ, ਜੋ ਭਾਰਤ ਅਤੇ ਅਮਰੀਕਾ ਵਿਚਾਲੇ ਆਰਥਿਕ ਅਤੇ ਲੋਕਾਂ ਵਿਚਾਲੇ ਸਬੰਧਾਂ ਨੂੰ ਅੱਗੇ ਵਧਾਉਣਗੇ। ਸਾਡੇ ਦੇਸ਼ਾਂ ਵਿਚਕਾਰ ਦੋਸਤੀ ਵਿਸ਼ਵ ਪੱਧਰ 'ਤੇ ਭਲਾਈ ਨੂੰ ਅੱਗੇ ਵਧਾਉਣ ਵਿੱਚ ਇਕ ਵੱਡੀ ਭੂਮਿਕਾ ਨਿਭਾਉਂਦੀ ਰਹੇਗੀ।" ਉਥੇ ਹੀ ਬਾਈਡੇਨ ਨੇ ਚੰਦਰਯਾਨ-3 ਦੀ ਸਫਲ ਲੈਂਡਿੰਗ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੂਬੇ ਭਰ ’ਚ ਗੈਂਗਸਟਰਾਂ ਨਾਲ ਜੁੜੇ 822 ਟਿਕਾਣਿਆਂ ’ਤੇ ਮਾਰੇ ਛਾਪੇ, ਕਈਆਂ ਨੂੰ ਲਿਆ ਹਿਰਾਸਤ 'ਚ

ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਜੁਗਨਾਥ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਦੁਵੱਲੀ ਬੈਠਕ ਕੀਤੀ। ਆਪਣੇ ਮਾਰੀਸ਼ੀਅਨ ਹਮਰੁਤਬਾ ਪ੍ਰਵਿੰਦ ਜੁਗਨਾਥ ਨਾਲ ਗੱਲ ਕੀਤੀ ਅਤੇ 'ਗਲੋਬਲ ਸਾਊਥ' ਦੀ ਆਵਾਜ਼ ਨੂੰ ਅੱਗੇ ਵਧਾਉਣ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, ''ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਅਤੇ ਮੇਰੀ ਮੁਲਾਕਾਤ ਬਹੁਤ ਚੰਗੀ ਰਹੀ। ਭਾਰਤ-ਮਾਰੀਸ਼ਸ ਸਬੰਧਾਂ ਲਈ ਇਹ ਵਿਸ਼ੇਸ਼ ਸਾਲ ਹੈ ਕਿਉਂਕਿ ਅਸੀਂ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਕਰ ਰਹੇ ਹਾਂ। ਅਸੀਂ ਬੁਨਿਆਦੀ ਢਾਂਚੇ, ਫਿਨਟੈੱਕ, ਸੱਭਿਆਚਾਰ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਗਲੋਬਲ ਸਾਊਥ ਦੀ ਆਵਾਜ਼ ਨੂੰ ਅੱਗੇ ਲਿਜਾਣ ਲਈ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ।"

PunjabKesari

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News