ਜੀ-20 ਸੰਮੇਲਨ ਵਾਲੀ ਥਾਂ ''ਤੇ ਸਥਾਪਿਤ ਕੀਤੀ ਜਾ ਰਹੀ 28 ਫੁੱਟ ਉੱਚੀ ''ਨਟਰਾਜ'' ਦੀ ਮੂਰਤੀ

Sunday, Sep 03, 2023 - 04:06 PM (IST)

ਨਵੀਂ ਦਿੱਲੀ- ਦਿੱਲੀ 'ਚ ਅਗਲੇ ਹਫਤੇ ਭਾਰਤ ਮੰਡਪਮ 'ਚ ਜੀ-20 ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ ਜਾਵੇਗਾ ਜਿਥੇ ਭਗਵਾਨ ਸ਼ਿਵ ਦੇ 'ਨਟਰਾਜ' ਰੂਪ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ 'ਨਟਰਾਜ' ਦੀ ਇਹ ਦੁਨੀਆ 'ਚ ਸਭ ਤੋਂ ਉੱਚੀ ਮੂਰਤੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਇਹ ਮੂਰਤੀ ਆਧਾਰ ਸਣੇ 28 ਫੁੱਟ ਉੱਚੀ ਹੈ ਅਤੇ ਧਾਤੂ ਢਲਾਈ ਦੀ ਪ੍ਰਾਚੀਨ 'ਮੋਮ' ਤਕਨੀਕ ਦਾ ਇਸਤੇਮਾਲ ਕਰਕੇ ਇਸਨੂੰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੂਰਤੀ ਦਾ ਨਿਰਮਾਣ ਕਰਨ 'ਚ ਪ੍ਰਸਿੱਧ ਚੋਲ ਕਾਂਸੀ ਦੀ ਵਰਤੋਂ ਕੀਤੀ ਗਈ ਹੈ। 

'ਨਟਰਾਜ' ਭਗਵਾਨ ਸ਼ੰਕਰ ਦਾ ਰੂਪ ਹੈ ਜਿਸ ਵਿਚ ਉਨ੍ਹਾਂ ਨੂੰ ਬ੍ਰਹਿਮੰਡ ਦਾ ਨੂੰ ਬਣਾਉਣ ਅਤੇ ਨਸ਼ਟ ਕਰਨ ਦੀ ਉਸਦੀ ਸ਼ਕਤੀ 'ਤਾਂਡਵ' ਆਸਣ 'ਚ ਦਿਖਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਅਸੀਂ ਜੀ-20 ਸ਼ਿਖਰ ਸੰਮੇਲਨ ਦੇ ਆਯੋਜਨ ਵਾਲੀ ਥਾਂ ਭਾਰਤ ਮੰਡਪਮ ਦੇ ਕੰਪਲੈਕਸ 'ਚ ਨਟਰਾਜ ਦੀ ਹੁਣ ਤਕ ਦੀ ਸਭ ਤੋਂ ਉੱਚੀ ਮੂਰਤੀ ਸਥਾਪਿਤ ਕਰ ਰਹੇ ਹਾਂ। ਜੀ-20 ਨੇਤਾਵਾਂ ਦਾ ਸਿਖਰ ਸੰਮੇਲਨ 9-10 ਸਤੰਬਰ ਨੂੰ ਪ੍ਰਗਤੀ ਮੈਦਾਨ 'ਚ ਨਵਨਿਰਮਾਣ ਅੰਤਰਰਾਸ਼ਟਰੀ ਸੰਮੇਲਨ ਅਤੇ ਪ੍ਰਦਰਸ਼ਨੀ ਕੇਂਦਰ 'ਭਾਰਤ ਮੰਡਪਮ' 'ਚ ਹੋਵੇਗਾ। ਸ਼ਿਖਰ ਸੰਮੇਲਨ ਦੇ ਪਹਿਲੇ ਦਿਨ ਸੱਭਿਆਚਾਰ ਮੰਤਰਾਲਾ ਦੀ ਕਲਪਨਾ ਨਾਲ ਤਿਆਰ 'ਸੱਭਿਆਚਾਰਕ ਗਲਿਆਰੇ' ਦਾ ਵੀ ਭਾਰਤ ਮੰਡਪਮ 'ਚ ਉਦਘਾਟਨ ਕੀਤਾ ਜਾਵੇਗਾ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 'ਸੱਭਿਆਚਾਰਕ ਗਲਿਆਰੇ' ਦਾ ਸੰਕਲਪ 'ਸਾਰੇ 29 ਦੇਸ਼ਾਂ ਤੋਂ ਸਭ ਤੋਂ ਵਧੀਆ ਅਤੇ ਸਭ ਤੋਂ ਕੀਮਤੀ ਕਲਾਕ੍ਰਿਤੀਆਂ ਨੂੰ ਇਕ ਥਾਂ' 'ਤੇ ਲਿਆਉਣ ਬਾਰੇ ਹੈ, ਜੋ ਜੀ-20 ਥੀਮ 'ਵਸੁਧੈਵ ਕੁਟੁੰਬਕਮ' ਦਾ ਸਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਗਲਿਆਰਾ ਇਹ ਵੀ ਦਰਸਾਏਗਾ ਕਿ 'ਸਭਿਆਚਾਰ ਸਭ ਨੂੰ ਜੋੜਦਾ ਹੈ।'


Rakesh

Content Editor

Related News