GSAT-7A ਸੈਟੇਲਾਈਟ ਦੇ ਲਾਂਚ ਦੀ ਉਲਟੀ ਗਿਣਤੀ ਹੋਈ ਸ਼ੁਰੂ

Tuesday, Dec 18, 2018 - 07:00 PM (IST)

GSAT-7A ਸੈਟੇਲਾਈਟ ਦੇ ਲਾਂਚ ਦੀ ਉਲਟੀ ਗਿਣਤੀ ਹੋਈ ਸ਼ੁਰੂ

ਚੇਨਈ— ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤੇ ਜਾਣ ਵਾਲਾ ਭਾਰਤ ਦਾ ਸੰਚਾਰ ਸੈਟੇਲਾਈਟ ਜੀ-ਸੈੱਟ-7ਏ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਧਿਕਾਰਿਕ ਜਾਣਕਾਰੀ ਮੁਤਾਬਕ 26 ਘੰਟੇ ਦੀ ਮਿਆਦ ਵਾਲੀ ਉਲਟੀ ਗਿਣਤੀ ਮੰਗਲਵਾਰ ਦਿਨ 2:10 ਮਿੰਟ 'ਤੇ ਸ਼ੁਰੂ ਹੋਈ ਤੇ ਇਸ ਸੰਚਾਰ ਸੈਟੇਲਾਈਟ ਦਾ ਬੁੱਧਵਾਰ ਸ਼ਾਮ 4:10 ਮਿੰਟ 'ਤੇ ਜੀ.ਐੱਸ.ਐੱਲ.ਵੀ.-ਐੱਫ 11 ਦੇ ਜ਼ਰੀਏ ਲਾਂਚ ਕੀਤਾ ਜਾਵੇਗਾ।
ਜੀ.ਐੱਸ.ਐੱਲ.ਵੀ.-ਐੱਫ 11 ਇਸ ਸੈਟੇਲਾਈਟ ਨੂੰ ਪੁਲਾੜ 'ਚ ਲੈ ਜਾਵੇਗਾ ਤੇ ਆਨਬੋਰਡ ਪ੍ਰੋਪਲਸ਼ਨ ਸਿਸਟਮ ਦੀ ਮਦਦ ਨਾਲ ਸੈਟੇਲਾਈਟ ਨੂੰ ਅੰਤਿਮ ਜੀਓਸਟੇਸ਼ਨਰੀ 'ਚ ਸਥਾਪਿਤ ਕਰ ਦਿੱਤਾ ਜਾਵੇਗਾ। ਇਸ ਸੈਟੇਲਾਈਟ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬਣਾਇਆ ਹੈ ਤੇ ਇਹ ਭਾਰਤੀ ਖੇਤਰ 'ਚ ਕਿਊ ਬੈਂਡ ਦੇ ਜ਼ਰੀਏ ਸੰਚਾਰ ਸੁਵਿਧਾਵਾਂ ਨੂੰ ਮੁਹੱਈਆ ਕਰਵਾਏਗਾ। ਇਸ ਦਾ  ਭਾਰ 2250 ਕਿਲੋਗ੍ਰਾਮ ਹੈ ਤੇ ਇਹ ਪੁਲਾੜ 'ਚ 8 ਸਾਲ ਤਕ ਕੰਮ ਕਰੇਗਾ।


author

Inder Prajapati

Content Editor

Related News