ਜੀ-20 ਸੰਮੇਲਨ : ਜਨਵਰੀ ’ਚ 1000 ਤੋਂ ਵਧ ਭਿਖਾਰੀਆਂ ਨੂੰ ਕੀਤਾ ਜਾਵੇਗਾ ਸ਼ਿਫਟ

Friday, Dec 23, 2022 - 05:56 PM (IST)

ਜੀ-20 ਸੰਮੇਲਨ : ਜਨਵਰੀ ’ਚ 1000 ਤੋਂ ਵਧ ਭਿਖਾਰੀਆਂ ਨੂੰ ਕੀਤਾ ਜਾਵੇਗਾ ਸ਼ਿਫਟ

ਨਵੀਂ ਦਿੱਲੀ (ਭਾਸ਼ਾ)- ਅਗਲੇ ਸਾਲ ਸਤੰਬਰ ਵਿਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦੇ ਮੱਦੇਨਜ਼ਰ ਇਥੇ ਕਸ਼ਮੀਰੀ ਗੇਟ ਬੱਸ ਅੱਡੇ ਦੇ ਨੇੜੇ ਹਨੂੰਮਾਨ ਮੰਦਰ ਇਲਾਕੇ ਵਿਚ ਰਹਿ ਰਹੇ ਇਕ 1000 ਤੋਂ ਵਧ ਭਿਖਾਰੀਆਂ ਨੂੰ ਜਨਵਰੀ ਵਿਚ ਰੈਣ ਬਸੇਰਿਆਂ 'ਚ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਸਰਕਾਰ ਨੇ 15 ਦਸੰਬਰ ਨੂੰ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ (ਡੀ.ਯੂ.ਐੱਸ.ਆਈ.ਬੀ.) ਨੂੰ ਖੇਤਰ ਵਿਚ ਰਹਿਣ ਵਾਲੇ ਭਿਖਾਰੀਆਂ ਨੂੰ ਹਟਾਉਣ ਅਤੇ ਸ਼ਿਫਟ ਕਰਨ ਲਈ ਕਿਹਾ ਸੀ। ਸੰਬੰਧਿਤ ਜ਼ਿਲ੍ਹੇ ਦੇ ਡੀ.ਸੀ.ਪੀ. ਸਮੇਤ ਸਰਕਾਰੀ ਏਜੰਸੀਆਂ ਦੇ ਨਾਲ ਤਾਲਮੇਲ ਕਰਨ ਅਤੇ ਇਨ੍ਹਾਂ ਲੋਕਾਂ ਨੂੰ ਰੈਣ ਬਸੇਰਿਆਂ ਵਿਚ ਸ਼ਿਫਟ ਕਰਨ ਦੇ ਸੰਬੰਧ ਵਿਚ ਇਕ ਕਾਰਜ ਯੋਜਨਾ ਤਿਆਰ ਕਰਨ ਲਈ ਡੀ.ਯੂ.ਐੱਸ.ਆਈ.ਬੀ. ਦੇ ਮੁੱਖ ਇੰਜੀਨੀਅਰ ਦੀ ਅਗਵਾਈ ਵਿਚ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। 

ਡੀ.ਯੂ.ਐੱਸ.ਆਈ.ਬੀ. ਦੇ ਇਕ ਅਧਿਕਾਰੀ ਨੇ ਦੱਸਿਆ,''ਬੁੱਧਵਾਰ ਅਤੇ ਵੀਰਵਾਰ ਨੂੰ ਖੇਤਰ 'ਚ ਕੀਤੇ ਗਏ ਸਰਵੇਖਣ ਦੌਰਾਨ 1000 ਤੋਂ ਵੱਧ ਭਿਖਾਰੀਆਂ ਦੀ ਪਛਾਣ ਕੀਤੀ ਗਈ।'' ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਇਨ੍ਹਾਂ ਲੋਕਾਂ ਨੂੰ ਰੈਣ ਬਸੇਰਿਆਂ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ। ਦਿਵਿਆਂਗ ਭਿਖਾਰੀਆਂ ਨੂੰ ਸਰਕਾਰੀ ਦੇਖਭਾਲ ਕੇਂਦਰ ਲਿਜਾਇਆ ਜਾਵੇਗਾ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀਆਂ ਬਾਲ ਕਮੇਟੀਆਂ ਬੱਚਿਆਂ ਦੀ ਦੇਖਭਾਲ ਕਰਨਗੀਆਂ। ਭਾਰਤ ਨੇ ਇਕ ਦਸੰਬਰ ਨੂੰ ਜੀ-20 ਦੀ ਪ੍ਰਧਾਗਨੀ ਗ੍ਰਹਿਣ ਕੀਤੀ ਸੀ। ਦਿੱਲੀ ਦੇ ਪ੍ਰਗਤੀ ਮੈਦਾਨ ਸਤੰਬਰ 2023 ਵਿਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਦਾ ਮੁੱਖ ਸਥਾਨ ਹੋਵੇਗਾ। ਭਾਰਤ ਦੀ ਮੇਜਬਾਨੀ 'ਚ ਜੀ-20 ਸਿਖਰ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਾਵੇਗਾ, ਜਿਸ 'ਚ 19 ਦੇਸ਼ ਅਤੇ ਯੂਰਪੀ ਸੰਘ ਸ਼ਾਮਲ ਹਨ। ਇਸ ਦੇ ਮੈਂਬਰ ਗਲੋਬਲ ਸਕਲ ਘਰੇਲੂ ਉਤਪਾਦ ਦੇ ਲਗਭਗ 85 ਫੀਸਦੀ, ਗਲੋਬਲ ਵਪਾਰ ਦੇ 75 ਫੀਸਦੀ ਤੋਂ ਵੱਧ ਅਤੇ ਵਿਸ਼ਵ ਜਨਸੰਖਿਆ ਦੇ ਲਗਭਗ ਦੋ-ਤਿਹਾਈ ਹਿੱਸੇ ਦਾ ਪ੍ਰਤੀਨਿਧੀਤੱਵ ਕਰਦੇ ਹਨ।


author

DIsha

Content Editor

Related News