ਅਗਲੇ ਸਾਲ ਛੱਤੀਸਗੜ੍ਹ ''ਚ ਹੋਵੇਗੀ ਜੀ-20 ਸਮੂਹ ਦੀ ਬੈਠਕ
Saturday, Dec 10, 2022 - 03:23 PM (IST)
ਰਾਏਪੁਰ (ਵਾਰਤਾ)- ਜੀ-20 ਦੇ ਚੌਥੇ ਵਿੱਤ ਕਾਰਜ ਸਮੂਹ ਦੀ ਬੈਠਕ ਅਗਲੇ ਸਾਲ ਸਤੰਬਰ 'ਚ ਛੱਤੀਸਗੜ੍ਹ 'ਚ ਹੋਵੇਗੀ। ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਟਵੀਟ ਕਰ ਕੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਜੀ-20 ਸਮੂਹ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੀ ਬੈਠਕ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ 'ਚ ਕਰਵਾਉਣ ਦੀ ਗੱਲ ਕਹੀ ਸੀ ਤਾਂ ਕਿ ਸਮੂਹ ਦੇ ਦੂਜੇ ਦੇਸ਼ ਭਾਰਤ ਦੀ ਸੰਸਕ੍ਰਿਤੀ ਅਤੇ ਲੋਕ ਕਲਾ ਤੋਂ ਜਾਣੂੰ ਹੋਣ।
ਸ਼੍ਰੀ ਬਘੇਲ ਵਲੋਂ ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਜੀ-20 ਦੇ ਚੌਥੇ ਵਿੱਤ ਕਾਰਜ ਸਮੂਹ ਦੀ ਬੈਠਕ ਛੱਤੀਸਗੜ੍ਹ 'ਚ ਸਤੰਬਰ 23 'ਚ ਹੋਣੀ ਹੈ। ਇਸ ਬੈਠਕ ਦੀ ਤਿਆਰੀ ਦੇ ਸੰਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ 'ਚ ਸ਼ੁੱਕਰਵਾਰ ਨੂੰ ਆਨਲਾਈਨ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ 'ਚ ਮੁੱਖ ਮੰਤਰੀ ਸ਼੍ਰੀ ਬਘੇਲ ਨੇ ਪ੍ਰਧਾਨ ਮੰਤਰੀ ਨੂੰ ਮਹਿਮਾਨਾਂ ਨੂੰ ਵਿਸ਼ਵ ਪੱਧਰੀ ਵਿਵਸਥਾ ਉਪਲੱਬਧ ਕਰਵਾਉਣ ਲਈ ਭਰੋਸਾ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ