ਹੁਣ FWICE ਨੇ ਕੀਤਾ ਮਾਲਦੀਵ ਦਾ ਬਾਈਕਾਟ, ਫ਼ਿਲਮਾਂ ਦੀ ਸ਼ੂਟਿੰਗ ਨੂੰ ਲੈ ਕੇ ਨਿਰਮਾਤਾਵਾਂ ਨੂੰ ਆਖ ਦਿੱਤੀ ਵੱਡੀ ਗੱਲ
Thursday, Jan 11, 2024 - 11:28 AM (IST)
ਬਿਜ਼ਨੈੱਸ ਡੈਸਕ : ਮਾਲਦੀਵ ਦੇ ਇਕ ਮੰਤਰੀ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਦਿੱਤੇ ਅਪਮਾਨਜਨਕ ਬਿਆਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਭਾਰਤ ਅਤੇ ਮਾਲਦੀਵ ਵਿਚਾਲੇ ਸ਼ੁਰੂ ਹੋਏ ਵਿਵਾਦ ਦੀ ਹਰ ਪਾਸੇ ਵਿਚਾਰ-ਚਰਚਾ ਹੋ ਰਹੀ ਹੈ। ਪੂਰੇ ਭਾਰਤ ਵਿੱਚ ਮਾਲਦੀਵ ਦੇ ਬਾਈਕਾਟ ਨੂੰ ਲੈ ਕੇ ਕਈ ਗੱਲਾਂ ਚੱਲ ਰਹੀਆਂ ਹਨ। ਇਸ ਮੁੱਦੇ 'ਤੇ ਬੀ-ਟਾਊਨ ਸੈਲੇਬਸ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ - Gold Silver Price: ਲੋਹੜੀ ਦੇ ਤਿਉਹਾਰ ਤੋਂ ਪਹਿਲਾ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਕਿੰਨੀ ਹੋਈ ਕੀਮਤ
FWICE ਨੇ ਮਾਲਦੀਵ ਦਾ ਬਾਈਕਾਟ ਕਰ ਸ਼ੂਟਿੰਗ ਨਾ ਕਰਨ ਦੀ ਕੀਤੀ ਅਪੀਲ
ਇਸ ਦੌਰਾਨ FWICE ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਵੀ ਮਾਲਦੀਵ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਮਾਲਦੀਵ ਦਾ ਬਾਈਕਾਟ ਕਰਨ ਤੋਂ ਬਾਅਦ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਯਾਨੀ FWICE ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਨਿਰਮਾਤਾਵਾਂ ਨੂੰ ਮਾਲਦੀਵ ਵਿੱਚ ਸ਼ੂਟਿੰਗ ਨਾ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ
FWICE ਨੇ ਪ੍ਰੈਸ ਰਿਲੀਜ਼ ਵਿੱਚ ਕੀ ਲਿਖਿਆ?
FWICE ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਦੇ ਹੋਏ ਲਿਖਿਆ ਕਿ ਵਿਸ਼ਵ ਪੱਧਰ 'ਤੇ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਕੀਤੀ ਮਾਲਦੀਵ ਦੇ ਨੇਤਾਵਾਂ ਦੁਆਰਾ, ਜੋ ਅਪਮਾਨਜਨਕ ਟਿੱਪਣੀ ਕੀਤੀ ਹੈ, ਉਸ ਕਰਕੇ FWICE ਨੇ ਮਾਲਦੀਵ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰੈੱਸ ਰਿਲੀਜ਼ 'ਚ ਮਾਲਦੀਵ ਦੇ ਤਿੰਨ ਮੰਤਰੀਆਂ ਵੱਲੋਂ ਦਿੱਤੇ ਗਏ ਅਪਮਾਨਜਨਕ ਬਿਆਨ ਦਾ ਵਰਣਨ ਕਰਦੇ ਹੋਏ ਲਿਖਿਆ ਗਿਆ ਹੈ, 'ਮਾਲਦੀਵ ਦੇ 3 ਮੰਤਰੀਆਂ ਵੱਲੋਂ ਦਿੱਤੇ ਗਏ ਅਪਮਾਨਜਨਕ ਬਿਆਨ ਨੂੰ ਲੈ ਕੇ ਭਾਰਤ ਅਤੇ ਮਾਲਦੀਵ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਮੀਡੀਆ ਅਤੇ ਮਨੋਰੰਜਨ ਉਦਯੋਗ 'ਚ ਕੰਮ ਕਰਨ ਵਾਲੇ ਲੋਕਾਂ 'ਤੇ ਪਾਬੰਦੀ ਹੈ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਅਜਿਹਾ ਕਰਨ ਤੋਂ। FWICE, ਕਾਮਿਆਂ, ਟੈਕਨੀਸ਼ੀਅਨਾਂ ਅਤੇ ਕਲਾਕਾਰਾਂ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਸੰਸਥਾ, ਵਿਸ਼ਵਵਸਟਰ 'ਤੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਮਾਲਦੀਵ ਦੇ ਮੰਤਰੀਆਂ ਦੀਆਂ ਗੈਰ-ਜ਼ਿੰਮੇਵਾਰਾਨਾ ਅਤੇ ਗਲਤ ਟਿੱਪਣੀਆਂ ਦੀ ਨਿੰਦਾ ਕਰਦੀ ਹੈ। ਰੀਲੀਜ਼ ਵਿੱਚ ਅੱਗੇ ਕਿਹਾ ਗਿਆ ਹੈ ਕਿ ਰਾਸ਼ਟਰ ਅਤੇ ਇਸਦੇ ਵਿਆਪਕ ਸੱਭਿਆਚਾਰ ਨਾਲ ਇੱਕਮੁੱਠਤਾ ਵਿਖਾਉਂਦੇ ਹੋਏ FWICE ਨੇ ਮਾਲਦੀਵ ਅਤੇ ਇਸਦੇ ਸ਼ੂਟਿੰਗ ਸਥਾਨਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ FWICE ਆਪਣੇ ਮੈਂਬਰਾਂ ਨੂੰ ਭਾਰਤ ਦੇ ਖ਼ਾਸ ਸਥਾਨਾਂ 'ਤੇ ਸ਼ੂਟ ਕਰਨ ਅਤੇ ਭਾਰਤ ਵਿੱਚ ਸੈਰ-ਸਪਾਟੇ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ।
ਇਹ ਵੀ ਪੜ੍ਹੋ - ਰੱਥ ਦੇ ਰੂਪ 'ਚ ਸਜਾਏ ਵਾਹਨ 'ਚ ਅਯੁੱਧਿਆ ਭੇਜੇ ਜਾਣਗੇ 200 ਕਿੱਲੋ ਲੱਡੂ, ਮਕਰ ਸੰਕ੍ਰਾਂਤੀ ਵੀ ਮਨਾਈ ਜਾਵੇਗੀ
ਕੀ ਹੈ ਮਾਲਦੀਵ ਮਾਮਲਾ
ਦਰਅਸਲ, ਹਾਲ ਹੀ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਕਸ਼ਦੀਪ ਦੇ ਦੌਰੇ 'ਤੇ ਸਨ। ਇਸ ਦੌਰਾਨ ਪੀਐਮ ਨੇ ਉੱਥੋਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉੱਥੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ। ਇਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਗੂਗਲ 'ਤੇ ਸਰਚ ਕਰਨਾ ਸ਼ੁਰੂ ਕਰ ਦਿੱਤਾ। ਕੁਝ ਯੂਜ਼ਰਸ ਨੇ ਇੰਟਰਨੈੱਟ 'ਤੇ ਲਕਸ਼ਦੀਪ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਚਰਚਾ ਸ਼ੁਰੂ ਹੋ ਗਈ ਕਿ ਜਦੋਂ ਸਾਡੇ ਆਪਣੇ ਦੇਸ਼ 'ਚ ਇੰਨੀ ਖੂਬਸੂਰਤ ਜਗ੍ਹਾ ਹੈ ਤਾਂ ਅਸੀਂ ਕਿਤੇ ਹੋਰ ਕਿਉਂ ਜਾਵਾਂ।
ਇਹ ਵੀ ਪੜ੍ਹੋ - ਮਾਲਦੀਵ ਨੂੰ ਲੱਗਾ ਇਕ ਹੋਰ ਝਟਕਾ: ਇਸ ਕੰਪਨੀ ਨੇ ਬਾਈਕਾਟ ਕਰ ਯਾਤਰਾ ਬੀਮਾ 'ਤੇ ਲਾਈ ਪਾਬੰਦੀ
ਮਾਲਦੀਵ ਦੇ ਮੰਤਰੀਆਂ ਵਲੋਂ ਕੀਤੀ ਗਈ ਟਿੱਪਣੀ
ਮਾਲਦੀਵ ਦੇ ਮੰਤਰੀਆਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਖ਼ਿਲਾਫ਼ ਟਿੱਪਣੀ ਕਰ ਦਿੱਤੀ। ਇਸ ਤੋਂ ਬਾਅਦ ਇਹ ਵਿਵਾਦ ਇੰਨਾ ਵੱਧ ਗਿਆ ਕਿ ਹੁਣ ਮਾਲਦੀਵ ਦਾ ਬਾਈਕਾਟ ਕਰਨ ਦੀ ਵੀ ਚਰਚਾ ਹੈ। ਇੰਨਾ ਹੀ ਨਹੀਂ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਮਾਲਦੀਵ ਸਰਕਾਰ ਨੇ ਇਨ੍ਹਾਂ ਮੰਤਰੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8