ਭਵਿੱਖ ''ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਰਹਿ ਜਾਵੇਗਾ : ਅਧਿਐਨ
Friday, May 21, 2021 - 06:19 PM (IST)
ਨਵੀਂ ਦਿੱਲੀ- ਅਗਲੇ ਦਹਾਕੇ ਤੱਕ ਕੋਵਿਡ-19 ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਆਮ ਸਰਦੀ-ਜ਼ੁਕਾਨ ਵਾਲਾ ਵਾਇਰਸ ਰਹਿ ਜਾਵੇਗਾ। ਇਕ ਅਧਿਐਨ 'ਚ ਇਹ ਕਿਹਾ ਗਿਆ ਹੈ। ਇਕ ਅਧਿਐਨ 'ਚ ਗਣਿਤ ਮਾਡਲ ਦੇ ਆਧਾਰ 'ਤੇ ਲਗਾਏ ਗਏ ਅਨੁਮਾਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਮਹਾਮਾਰੀ ਦੌਰਾਨ ਮਿਲੇ ਅਨੁਭਵਾਂ ਨਾਲ ਸਾਡਾ ਸਰੀਰ ਇਮਿਊਨਿਟੀ ਤੰਤਰ 'ਚ ਤਬਦੀਲੀ ਕਰ ਲਵੇਗਾ। ਅਮਰੀਕਾ 'ਚ ਯੂਟਾ ਯੂਨੀਵਰਸਿਟੀ 'ਚ ਗਣਿਤ ਅਤੇ ਜੀਵ ਵਿਗਿਆਨ ਦੇ ਪ੍ਰੋਫੈਸਰ ਫਰੇਡ ਅਡਲੇਰ ਨੇ ਕਿਹਾ,''ਇਹ ਇਕ ਸੰਭਾਵਿਤ ਭਵਿੱਖ ਨੂੰ ਦਰਸਾਉਂਦਾ ਹੈ, ਜਿਸ ਦੇ ਹੱਲ ਲਈ ਹੁਣ ਤੱਕ ਕਈ ਕਦਮ ਨਹੀਂ ਚੁੱਕੇ ਗਏ ਹਨ।''
ਇਹ ਵੀ ਪੜ੍ਹੋ : ਦਿੱਲੀ 'ਚ ਬਲੈਕ ਫੰਗਸ ਦੇ 197 ਮਾਮਲੇ, ਸਿਹਤ ਮੰਤਰੀ ਨੇ ਕਿਹਾ- ਇਹ ਬਹੁਤ ਖ਼ਤਰਨਾਕ ਹੈ
ਅਡਲੇਰ ਨੇ ਕਿਹਾ,''ਆਬਾਦੀ ਦੇ ਵੱਡੇ ਹਿੱਸੇ 'ਚ ਇਮਿਊਨਿਟੀ ਤੰਤਰ ਤਿਆਰ ਹੋਣ ਨਾਲ ਅਗਲੇ ਦਹਾਕੇ ਤੱਕ ਕੋਰੋਨਾ ਬੀਮਾਰੀ ਦੀ ਗੰਭੀਰਤਾ ਘੱਟਦੀ ਜਾਵੇਗੀ।'' ਅਧਿਐਨ 'ਚ ਕਿਹਾ ਗਿਆ ਹੈ ਕਿ ਵਾਇਰਸ 'ਚ ਆਈ ਤਬਦੀਲੀ ਦੀ ਤੁਲਨਾ 'ਚ ਸਾਡੇ ਇਮਿਊਨਿਟੀ ਤੰਤਰ 'ਚ ਆਈ ਤਬਦੀਲੀ ਕਾਰਨ ਬੀਮਾਰੀ ਦੀ ਗੰਭੀਰਤਾ ਘੱਟ ਹੁੰਦੀ ਜਾਵੇਗੀ। ਇਸ ਅਧਿਐਨ ਅਨੁਸਾਰ ਟੀਕਾਕਰਨ ਨਾ ਜਾਂ ਸੰਕਰਮਣ ਰਾਹੀਂ ਬਾਲਗਾਂ ਦੀ ਇਮਿਊਨਿਟੀ ਬਿਹਤਰ ਹੋਣ ਨਾਲ ਅਗਲੇ ਦਹਾਕੇ ਤੱਕ ਇਸ ਵਾਇਰਸ ਕਾਰਨ ਗੰਭੀਰ ਬੀਮਾਰੀ ਨਹੀਂ ਹੋਵੇਗੀ। ਹਾਲਾਂਕਿ ਅਧਿਐਨਕਰਤਾਵਾਂ ਨੇ ਕਿਹਾ ਕਿ ਇਸ ਮਾਡਲ 'ਚ ਬੀਮਾਰੀ ਦੇ ਹਰੇਕ ਮਾਮਲਿਆਂ 'ਤੇ ਗੌਰ ਨਹੀਂ ਕੀਤਾ ਗਿਆ ਹੈ। ਉਦਾਹਰਣ ਵਜੋਂ ਜੇਕਰ ਵਾਇਰਸ ਦਾ ਨਵਾਂ ਰੂਪ ਇਮਿਊਨਿਟੀ ਨੂੰ ਭੇਦ ਦਿੰਦਾ ਹੈ ਤਾਂ ਕੋਰੋਨਾ ਗੰਭੀਰ ਰੂਪ ਲੈ ਸਕਦਾ ਹੈ।