ਭਾਰਤ-ਬ੍ਰਿਟੇਨ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਲਾਗੂ, ਭਾਰਤੀ ਐਕਸਪੋਰਟ ਨੂੰ ਵੀ ਵੱਡਾ ਫ਼ਾਇਦਾ

Saturday, Jul 18, 2026 - 04:30 PM (IST)

ਭਾਰਤ-ਬ੍ਰਿਟੇਨ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਲਾਗੂ, ਭਾਰਤੀ ਐਕਸਪੋਰਟ ਨੂੰ ਵੀ ਵੱਡਾ ਫ਼ਾਇਦਾ

ਬਿਜ਼ਨੈੱਸ ਡੈਸਕ - ਭਾਰਤ ਅਤੇ ਬ੍ਰਿਟੇਨ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਅਤੇ ਸਮਾਜਿਕ ਸੁਰੱਖਿਆ ਸਮਝੌਤਾ 15 ਜੁਲਾਈ ਤੋਂ ਅਧਿਕਾਰਤ ਤੌਰ ’ਤੇ ਲਾਗੂ ਹੋ ਗਿਆ ਹੈ। ਇਹ ਦੋਵੇਂ ਐਗਰੀਮੈਂਟ ਇੰਡੀਆ ਦੇ ਸਭ ਤੋਂ ਵੱਡੇ ਵਪਾਰਕ ਸਮਝੌਤਿਆਂ ਵਿਚੋਂ ਇਕ ਦੀ ਸ਼ੁਰੂਆਤ ਹਨ ਅਤੇ ਯੂਰਪੀਅਨ ਯੂਨੀਅਨ ਛੱਡਣ ਤੋਂ ਬਾਅਦ ਯੂਨਾਈਟਿਡ ਕਿੰਗਡਮ ਦਾ ਸਭ ਤੋਂ ਵੱਡਾ ਦੁਵੱਲਾ ਵਪਾਰਕ ਸਮਝੌਤਾ ਹੈ। ਭਾਵ ਹੁਣ ਭਾਰਤ ਦੇ 99% ਸਾਮਾਨ ਨੂੰ ਬ੍ਰਿਟੇਨ ਵਿਚ ਜ਼ੀਰੋ ਟੈਰਿਫ਼ ’ਤੇ ਬਰਾਮਦ ਕੀਤਾ ਜਾਵੇਗਾ, ਜਿਸ ਨਾਲ ਭਾਰਤੀ ਐਕਸਪੋਰਟ ਨੂੰ ਵੱਡਾ ਫ਼ਾਇਦਾ ਹੋਵੇਗਾ। ਦੂਜੇ ਪਾਸੇ ਬ੍ਰਿਟੇਨ ਦਾ 99 ਫੀਸਦੀ ਸਾਮਾਨ 3 ਫੀਸਦੀ ਔਸਤ ਟੈਰਿਫ਼ ’ਤੇ ਦਰਾਮਦ ਹੋਵੇਗਾ।

ਇਹ ਵੀ ਪੜ੍ਹੋ :    ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ

ਇਸ ਨਾਲ 2030 ਤੱਕ ਦੁਵੱਲਾ ਵਪਾਰ ਦੁੱਗਣਾ ਹੋ ਕੇ 120 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕਰੀਬ 3 ਸਾਲਾਂ ਵਿਚ 14 ਦੌਰ ਦੀ ਗੱਲਬਾਤ ਤੋਂ ਬਾਅਦ 24 ਜੁਲਾਈ 2025 ਨੂੰ ਵਣਜ ਮੰਤਰੀ ਪੀਯੂਸ਼ ਗੋਇਲ ਅਤੇ ਬ੍ਰਿਟਿਸ਼ ਵਪਾਰ ਮੰਤਰੀ ਜੋਨਾਥਨ ਰੇਨੋਲਡਸ ਨੇ ਪੀ. ਐੱਮ. ਨਰਿੰਦਰ ਮੋਦੀ ਅਤੇ ਬ੍ਰਿਟਿਸ਼ ਪੀ. ਐੱਮ. ਕੀਰ ਸਟਾਰਮਰ ਦੀ ਮੌਜੂਦਗੀ ਵਿਚ ਇਸ ਸਮਝੌਤੇ ’ਤੇ ਦਸਤਖਤ ਕੀਤੇ ਸਨ।

ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

ਕਈ ਬ੍ਰਿਟਿਸ਼ ਪ੍ਰੋਡਕਟ ਭਾਰਤ ’ਚ ਹੋ ਜਾਣਗੇ ਸਸਤੇ

ਇਸ ਐਗਰੀਮੈਂਟ ਨਾਲ ਭਾਰਤ ਵਿਚ ਬ੍ਰਿਟੇਨ ’ਚ ਬਣੀ ਵ੍ਹਿਸਕੀ, ਸਾਈਡਰ, ਬ੍ਰਾਂਡੀ, ਬਾਰਬਨ, ਰਮ, ਜਿਨ, ਵੋਡਕਾ, ਟਕੀਲਾ, ਕਾਰਾਂ, ਫੇਸ ਕਰੀਮ, ਸਾਬਣ, ਸ਼ੇਵਿੰਗ ਕਰੀਮ, ਨੇਲ ਪਾਲਿਸ਼, ਪਰਫਿਊਮ, ਚਾਕਲੇਟ, ਜਿੰਜਰਬਰੈੱਡ, ਮਿੱਠੇ ਬਿਸਕੁਟ ਅਤੇ ਸਾਫਟ ਡਰਿੰਕਸ ਸਸਤੇ ਹੋ ਜਾਣਗੇ।

ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਇਹ ਵੀ ਪੜ੍ਹੋਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ
ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ
ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News