ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤਾ ਲਾਗੂ, ਵਪਾਰ ਨੂੰ ਮਿਲੇਗੀ ਨਵੀਂ ਰਫਤਾਰ

Thursday, Jul 16, 2026 - 01:44 PM (IST)

ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤਾ ਲਾਗੂ, ਵਪਾਰ ਨੂੰ ਮਿਲੇਗੀ ਨਵੀਂ ਰਫਤਾਰ

ਵੈੱਬ ਡੈਸਕ- ਭਾਰਤ ਅਤੇ ਬ੍ਰਿਟੇਨ ਵਿਚਾਲੇ ਹੋਇਆ ਮੁਕਤ ਵਪਾਰ ਸਮਝੌਤਾ (ਐੱਫ. ਟੀ. ਏ.) 15 ਜੁਲਾਈ ਤੋਂ ਲਾਗੂ ਹੋਣ ’ਤੇ ਦੋਵਾਂ ਦੇਸ਼ਾਂ ਦੇ ਉਦਯੋਗ ਅਤੇ ਕਾਰੋਬਾਰੀ ਸੰਗਠਨਾਂ ਨੇ ਇਸ ਨਵੇਂ ਅਧਿਆਏ ਦਾ ਸਵਾਗਤ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਟੈਰਿਫ ’ਚ ਵਿਆਪਕ ਕਟੌਤੀ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਸਤਾਂ ਅਤੇ ਸੇਵਾਵਾਂ ਦੇ ਦੁਵੱਲੇ ਪ੍ਰਵਾਹ ਅਤੇ ਵਪਾਰ ਨੂੰ ਨਵੀਂ ਰਫ਼ਤਾਰ ਮਿਲੇਗੀ। ਭਾਰਤ ਅਤੇ ਬ੍ਰਿਟੇਨ ਵਿਚਾਲੇ ਐੱਫ. ਟੀ. ਏ. ਲਾਗੂ ਹੋਣ ਨਾਲ ਕਈ ਚੀਜ਼ਾਂ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ।
ਇਸ ਸਮਝੌਤੇ ਨਾਲ ਸਾਲ 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਸਾਲਾਨਾ ਵਪਾਰ ਨੂੰ 48 ਅਰਬ ਪੌਂਡ ਦੇ ਮੌਜੂਦਾ ਪੱਧਰ ਤੋਂ ਘੱਟ ਤੋਂ ਘੱਟ ਦੁਗਣਾ ਹੋਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਲਾਂਗ ਟਰਮ ’ਚ ਦੋਵਾਂ ਦੇਸ਼ਾਂ ਦੀ ਜੀ. ਡੀ. ਪੀ. (ਸਕਲ ਘਰੇਲੂ ਉਤਪਾਦ) ’ਚ ਹਰ ਸਾਲਾਨਾ ਲੱਗਭਗ 5 ਅਰਬ ਪੌਂਡ ਦਾ ਵਾਧਾ ਹੋਵੇਗਾ।

ਸਿਟੀ ਆਫ਼ ਲੰਡਨ ਦੀ ਲਾਰਡ ਮੇਅਰ ਡੇਮ ਸੁਸਾਨ ਲੈਂਗਲੀ ਨੇ ਕਿਹਾ, ‘‘ਇਹ ਸਮਝੌਤਾ ਸਾਡੇ ਕਾਰੋਬਾਰਾਂ ਲਈ ਵਪਾਰ, ਨਿਵੇਸ਼ ਅਤੇ ਵਿਸਥਾਰ ਨੂੰ ਆਸਾਨ ਬਣਾਏਗਾ। ਇਹ ਫਾਈਨਾਂਸ਼ੀਅਲ ਅਤੇ ਪ੍ਰੋਫੈਸ਼ਨਲ ਸਰਵਿਸ ਦੇ ਸੈਕਟਰ ’ਚ ਨਵੇਂ ਮੌਕੇ ਪੈਦਾ ਕਰੇਗਾ।’’

ਭਾਰਤ ਯਾਤਰਾ ਦਾ ਜ਼ਿਕਰ ਕਰਦੇ ਹੋਏ ਬ੍ਰਿਟੇਨ ਦੀ ਫਾਈਨਾਂਸ਼ੀਅਲ ਕੈਪੀਟਲ ਦੀ ਗਲੋਬਲ ਅੰਬੈਸਡਰ ਨੇ ਕਿਹਾ ਕਿ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ’ਚ ਸ਼ਾਮਲ ਭਾਰਤ ’ਚ ਮੌਕਿਆਂ ਦੀ ਵਿਆਪਕਤਾ ਨੂੰ ਨੇੜਿਓਂ ਦੇਖਿਆ ਹੈ। ਉਨ੍ਹਾਂ ਨੇ ਸੀ. ਈ. ਟੀ. ਏ. ਨੂੰ ਦੋਵਾਂ ਦੇਸ਼ਾਂ ਲਈ ‘ਇਤਿਹਾਸਕ’ ਕਰਾਰ ਦਿੱਤਾ।

ਹੁਣ ਤੱਕ ਦੇ ਸਭ ਤੋਂ ਵਿਆਪਕ ਵਪਾਰ ਸਮਝੌਤਿਆਂ ’ਚੋਂ ਇਕ
ਐਰੋਨੌਟਿਕਸ ਤੋਂ ਲੈ ਕੇ ਫੂਡ, ਹੈਲਥ ਸਰਵਿਸ ਤੋਂ ਲੈ ਕੇ ਫਾਈਨਾਂਸ਼ੀਅਲ ਸਰਵਿਸਿਜ਼ ਤੱਕ ਸੀ. ਈ. ਟੀ. ਏ. ਨੂੰ ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵਿਆਪਕ ਵਪਾਰ ਸਮਝੌਤਿਆਂ ’ਚੋਂ ਇਕ ਦੱਸਿਆ ਗਿਆ ਹੈ। ਇਸ ਸਮਝੌਤੇ ਨਾਲ ਕੱਪੜੇ, ਜੁੱਤੇ-ਚੱਪਲ ਅਤੇ ਇੰਜੀਨੀਅਰਿੰਗ ਉਤਪਾਦ ਵਰਗੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਉਦਯੋਗਾਂ ਨੂੰ ਸਮਰਥਨ ਮਿਲੇਗਾ। ਯੂ. ਕੇ. ਇੰਡੀਆ ਬਿਜ਼ਨੈੱਸ ਕੌਂਸਲ (ਯੂ. ਕੇ. ਆਈ. ਬੀ. ਸੀ.) ਦੇ ਗਰੁੱਪ ਸੀ. ਈ. ਓ. ਡਾ. ਕਿਸ਼ੋਰ ਜਯਰਮਣ ਨੇ ਕਿਹਾ, ‘‘ਸੀ. ਈ. ਏ. ਟੀ. ਏ. ਦੀਆਂ ਸ਼ੁੱਭਕਾਮਨਾਵਾਂ। ਲੰਬੇ ਸਮੇਂ ਤੋਂ ਇਸ ਸਮਝੌਤੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜੋ ਬ੍ਰਿਟੇਨ ਅਤੇ ਭਾਰਤ ਵਰਗੀਆਂ ਦੋ ਮਹਾਨ ਅਰਥਵਿਵਸਥਾਵਾਂ ਵਿਚਾਲੇ ਵਪਾਰ ਅਤੇ ਅਰਥਵਿਵਸਥਾ ਨੂੰ ਨਵੀਂ ਰਫਤਾਰ ਦੇਵੇਗਾ।’’


author

Tarsem Singh

Content Editor

Related News