ਭਾਰਤੀ ਇਲਾਇਚੀ ਦੀ ਗਲੋਬਲ ਬਾਜ਼ਾਰ ’ਚ ਧੁੰਮ, ਬਰਾਮਦ 3,750 ਕਰੋੜ ਰੁਪਏ ਤੋਂ ਟੱਪੀ
Saturday, Jul 18, 2026 - 10:53 AM (IST)
ਬਿਜ਼ਨੈੱਸ ਡੈਸਕ - ਭਾਰਤੀ ਇਲਾਇਚੀ ਨੇ ਗਲੋਬਲ ਬਾਜ਼ਾਰ ’ਚ ਧੁੰਮ ਮਚਾ ਦਿੱਤੀ ਹੈ ਅਤੇ ਇਸ ਦਾ ਅਸਰ ਬਰਾਮਦ ਦੇ ਅੰਕੜਿਆਂ ’ਚ ਸਾਫ਼ ਵਿਖਾਈ ਦੇ ਰਿਹਾ ਹੈ। ਵਣਜ ਮੰਤਰਾਲਾ ਅਨੁਸਾਰ ਮਾਲੀ ਸਾਲ 2025-26 ’ਚ ਭਾਰਤ ਤੋਂ ਸਾਬਤ ਇਲਾਇਚੀ ਦੀ ਬਰਾਮਦ ਵਧ ਕੇ ਲੱਗਭਗ 3,750 ਕਰੋੜ ਰੁਪਏ ’ਤੇ ਪਹੁੰਚ ਗਈ, ਜੋ 2 ਸਾਲ ਪਹਿਲਾਂ ਦੇ ਮੁਕਾਬਲੇ 3 ਗੁਣਾ ਤੋਂ ਵੱਧ ਹੈ। ਬਿਹਤਰ ਗੁਣਵੱਤਾ, ਸੁਗੰਧ ਅਤੇ ਪ੍ਰੀਮੀਅਮ ਮਸਾਲਿਆਂ ਦੀ ਵਧਦੀ ਗਲੋਬਲ ਮੰਗ ਦੇ ਦਮ ’ਤੇ ਭਾਰਤੀ ਇਲਾਇਚੀ ਨੇ ਅੰਤਰਰਾਸ਼ਟਰੀ ਬਾਜ਼ਾਰ ’ਚ ਆਪਣੀ ਮਜ਼ਬੂਤ ਪਛਾਣ ਬਣਾਈ ਹੈ।
ਇਹ ਵੀ ਪੜ੍ਹੋ : 10 ਸਾਲਾਂ ਤੋਂ US 'ਚ ਰਹਿ ਰਹੇ ਭਾਰਤੀ ਨੇ ਦੱਸੀ ਡਰਾਵਨੀ ਸੱਚਾਈ, ਬਣਨਾ ਪਵੇਗਾ 'ਹੱਸਲਰ'
ਇਸ ਨਾਲ ਦੇਸ਼ ਦੀ ਮਸਾਲਾ ਬਰਾਮਦ ਨੂੰ ਨਵੀਂ ਰਫਤਾਰ ਮਿਲਣ ਦੇ ਨਾਲ ਕਿਸਾਨਾਂ ਅਤੇ ਬਰਾਮਦਕਾਰਾਂ ਨੂੰ ਵੀ ਵੱਡਾ ਲਾਭ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ
ਭਾਰਤੀ ਇਲਾਇਚੀ ਦੀ ਗਲੋਬਲ ਮੰਗ ਤੇਜ਼ੀ ਨਾਲ ਵਧ ਰਹੀ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਮਾਲੀ ਸਾਲ 2025-26 ’ਚ ਭਾਰਤ ਤੋਂ ਸਾਬਤ ਇਲਾਇਚੀ ਦੀ ਬਰਾਮਦ ਵਧ ਕੇ ਲੱਗਭਗ 3,756 ਕਰੋੜ ਰੁਪਏ ਪਹੁੰਚ ਗਈ, ਜੋ 2023-24 ਦੇ ਲੱਗਭਗ 1,134 ਕਰੋੜ ਰੁਪਏ ਦੇ ਮੁਕਾਬਲੇ 3 ਗੁਣਾ ਤੋਂ ਵੱਧ ਹੈ। ਇਸੇ ਮਿਆਦ ’ਚ ਬਰਾਮਦ ਦੀ ਮਾਤਰਾ ਵੀ 7,083 ਟਨ ਤੋਂ ਵਧ ਕੇ 16,399 ਟਨ ਹੋ ਗਈ।
ਇਹ ਵੀ ਪੜ੍ਹੋ : ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਬੰਗਲਾਦੇਸ਼, ਇਰਾਕ, ਕੁਵੈਤ ਅਤੇ ਮਲੇਸ਼ੀਆ ਭਾਰਤੀ ਇਲਾਇਚੀ ਦੇ ਪ੍ਰਮੁੱਖ ਖਰੀਦਦਾਰ ਹਨ। ਇਸ ਤੋਂ ਇਲਾਵਾ ਚੀਨ, ਕੈਨੇਡਾ, ਆਸਟ੍ਰੇਲੀਆ, ਮਿਸਰ, ਈਰਾਨ ਅਤੇ ਨੀਦਰਲੈਂਡ ਵਰਗੇ ਦੇਸ਼ਾਂ ’ਚ ਵੀ ਇਸ ਦੀ ਮੰਗ ਮਜ਼ਬੂਤ ਬਣੀ ਹੋਈ ਹੈ।
ਭਾਰਤ ’ਚ ਛੋਟੀ ਇਲਾਇਚੀ ਦੀ ਖੇਤੀ ਮੁੱਖ ਤੌਰ ’ਤੇ ਕੇਰਲਮ, ਕਰਨਾਟਕ ਅਤੇ ਤਾਮਿਲਨਾਡੂ ’ਚ ਹੁੰਦੀ ਹੈ। ਕੇਰਲਮ ਕੁੱਲ ਉਤਪਾਦਨ ’ਚ 56-58 ਫੀਸਦੀ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡਾ ਉਤਪਾਦਕ ਸੂਬਾ ਹੈ।
ਇਹ ਵੀ ਪੜ੍ਹੋ : ਹੁਣ ਜ਼ਿਆਦਾ ਮਹਿੰਗਾ ਨਹੀਂ ਹੋਵੇਗਾ ਸੋਨਾ, ਰਿਪੋਰਟ 'ਚ ਸਾਹਮਣੇ ਆਈ ਵੱਡੀ ਵਜ੍ਹਾ
ਇਹ ਵੀ ਪੜ੍ਹੋ : ਬੰਦ ਹੋਣ ਵਾਲੇ ਹਨ 10-20 ਰੁਪਏ ਦੇ ਕਾਗਜ਼ ਦੇ ਨੋਟ! RBI ਨੇ ਜਾਰੀ ਕੀਤਾ ਟੈਂਡਰ
ਇਹ ਵੀ ਪੜ੍ਹੋ : UPI 'ਤੇ ਲੱਗੇਗਾ ਚਾਰਜ! ਜਾਣੋ ਕੌਣ ਕਰੇਗਾ ਭੁਗਤਾਨ ਤੇ ਤੁਹਾਡੇ 'ਤੇ ਕੀ ਪਵੇਗਾ ਪ੍ਰਭਾਵ
ਇਹ ਵੀ ਪੜ੍ਹੋ : ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
