ਰੇਪ ਪੀੜਤਾ ਤੋਂ ਪਦਮਸ਼੍ਰੀ ਪੁਰਸਕਾਰ ਪ੍ਰਾਪਤੀ ਤੱਕ, ਬੇਹੱਦ ਪ੍ਰੇਰਣਾਦਾਇਕ ਹੈ ਟਰਾਂਸਜੈਂਡਰ ਮੰਜੰਮਾ ਦਾ ਜੀਵਨ

11/10/2021 9:54:28 AM

ਬੈਂਗਲੁਰੂ (ਵਾਰਤਾ)- ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ’ਚ ਸੋਮਵਾਰ ਨੂੰ 119 ਸਖਸ਼ੀਅਤਾਂ ਨੂੰ ਪਦਮਸ਼੍ਰੀ ਐਵਾਰਡ ਦਿੱਤਾ ਗਿਆ। ਇਸ ਦੌਰਾਨ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਦੇ ਕੱਲੂਕੰਬਾ ਪਿੰਡ ’ਚ ਜਨਮੀ ਟਰਾਂਸਜੈਂਡਰ ਲੋਕ ਡਾਂਸਰ ਮੰਜੰਮਾ ਜੋਗਾਠੀ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਮੰਜੰਮਾ ਦਾ ਕਹਿਣਾ ਹੈ ਕਿ ਟਰਾਂਸਜੈਂਡਰ ਹੋ ਕੇ ਆਪਣੀ ਪਛਾਣ ਬਣਾਉਣ ’ਚ ਉਨ੍ਹਾਂ ਨੇ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਪਦਮਸ਼੍ਰੀ ਪ੍ਰਾਪਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਿਰ ’ਤੇ ਆਪਣੀ ਸਾੜੀ ਦਾ ਪੱਲੂ ਰੱਖਿਆ ਅਤੇ ਫਿਰ ਦੋਹਾਂ ਹੱਥਾਂ ਨਾਲ ਫਰਸ਼ ਨੂੰ ਛੂਹਿਆ। ਰਾਸ਼ਟਰਪਤੀ ਭਵਨ ’ਚ ਮੌਜੂਦ ਦਿੱਗਜ ਵਿਅਕਤੀਆਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਸ਼੍ਰੀ ਕੋਵਿੰਦ ਨੇ ਹੱਥ ਜੋੜ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਮੰਜੰਮਾ ਨਾਲ ਕਈ ਵਾਰ ਜਬਰ ਜ਼ਿਨਾਹ ਕੀਤਾ ਗਿਆ ਸੀ ਅਤੇ ਕਈ ਸਾਲਾਂ ਤੱਕ ਜਿਊਂਦੇ ਰਹਿਣ ਲਈ ਉਨ੍ਹਾਂ ਨੇ ਭੀਖ ਮੰਗੀ। ਜਦੋਂ ਤੱਕ ਕਿ ਉਨ੍ਹਾਂ ਨੇ ਇਕ ਸੰਭਾਵਿਤ ਲੋਕ ਡਾਂਸਰ ਹੋਣ ਦੀ ਆਪਣੀ ਗੁਪਤ ਪ੍ਰਤਿਭਾ ਨੂੰ ਨਹੀਂ ਪਰਖਿਆ। ਜਦੋਂ ਮੰਜੰਮਾ ਨੇ ਲਗਭਗ ਆਪਣੇ ਦਰਦਨਾਕ ਜੀਵਨ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ। 

ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ

PunjabKesari

ਸਾਲ 1975 ’ਚ ਮੰਜੰਮਾ ਨੂੰ ਹੁਲਿਜੇਮਾ ਮੰਦਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਨਾਮ ਬਦਲ ਦਿੱਤਾ ਗਿਆ। ਆਪਣੇ ਪੁੱਤਰ ਨੂੰ ਔਰਤ ਦੇ ਕੱਪੜੇ ਪਾਈ ਦੇਖ ਉਸ ਦੀ ਮਾਂ ਇਹ ਕਹਿੰਦੇ ਹੋਏ ਬਹੁਤ ਰੋਈ ਕਿ ਉਸ ਨੇ ਆਪਣਾ ਬੇਟਾ ਹਮੇਸ਼ਾ ਲਈ ਗੁਆ ਦਿੱਤਾ। ਮੰਜੰਮਾ ਦੇ ਪਿਤਾ ਨੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿੱਥੋਂ ਉਨ੍ਹਾਂ ਦਾ ਕਠਿਨ ਜੀਵਨ ਸ਼ੁਰੂ ਹੋਇਆ। ਮੰਜੰਮਾ ਸੜਕਾਂ ’ਤੇ ਭੀਖ ਮੰਗਣ ਲਈ ਭਟਕਦੀ ਸੀ ਅਤੇ ਕਈ ਵਾਰ ਜਬਰ ਜ਼ਿਨਾਹ ਦੀ ਸ਼ਿਕਾਰ ਹੋਈ। ਉਹ ਬੀਮਾਰੀ ਕਾਰਨ ਕਈ ਦਿਨਾਂ ਤੱਕ ਹਸਪਤਾਲ ’ਚ ਵੀ ਰਹੀ ਅਤੇ ਇਕ ਵਾਰ ਤਾਂ 6 ਲੋਕਾਂ ਨੇ ਮਿਲ ਕੇ ਉਨ੍ਹਾਂ ਕੋਲੋਂ ਪੈਸੇ ਲੁੱਟ ਲਏ ਅਤੇ ਜਬਰ ਜ਼ਿਨਾਹ ਕੀਤਾ। ਮੰਜੰਮਾ ਨੇ ਲਗਭਗ ਆਪਣਾ ਜੀਵਨ ਖ਼ਤਮ ਕਰਨ ਬਾਰੇ ਫ਼ੈਸਲਾ ਕਰ ਲਿਆ ਸੀ ਪਰ ਫਿਰ ਉਨ੍ਹਾਂ ਨੇ ਇਕ ਆਦਮੀ ਅਤੇ ਉਸ ਦੇ ਪੁੱਤਰ ਨੂੰ ਸਿਰ ’ਤੇ ਭਾਂਡੇ ਰੱਖ ਕੇ ਨੱਚਦੇ ਦੇਖਿਆ। ਇਹ ਸੀ ਜੋਗਾਠੀ ਡਾਂਸ। ਇਸ ਤੋਂ ਬਾਅਦ ਉਨ੍ਹਾਂ ਨੇ ਕਲਾ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ ਕੁਸ਼ਲ ਡਾਂਸਰ ਬਣ ਗਈ। ਜਲਦ ਹੀ ਉਨ੍ਹਾਂ ਨੂੰ ਸਿਨੇਮਾਘਰਾਂ ’ਚ ਅਭਿਨੈ ਦੇ ਪ੍ਰਸਤਾਵ ਮਿਲਣ ਲੱਗੇ ਪਰ ਮੰਜੰਮਾ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਨੇ ਵੱਖ-ਵੱਖ ਕੰਨੜ ਭਾਸ਼ਾ, ਜਨਪਦ ਗੀਤਾਂ ’ਚ ਵੀ ਮਹਾਰਤ ਹਾਸਲ ਕੀਤੀ। ਇਸ ਉਪਲੱਬਧੀ ਲਈ ਮੰਜੰਮਾ ਨੂੰ 2010 ’ਚ ਕਰਨਾਟਕ ਰਾਜ ਉਤਸਵ ਪੁਰਸਕਾਰ ਨਾਲ ਸਨਮਾਨਤ ਕੀਤਾ। ਸਾਲ 2006 ’ਚ ਉਨ੍ਹਾਂ ਨੂੰ ਕਰਨਾਟਕ ਜਨਪਦ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਅਤੇ 2019 ’ਚ ਉਨ੍ਹਾਂ ਨੂੰ ਸੰਸਥਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਉਹ ਇਸ ਅਹੁਦੇ ’ਤੇ ਕਾਬਿਜ਼ ਹੋਣ ਵਾਲੀ ਪਹਿਲੀ ਟਰਾਂਸਜੈਂਡਰ ਬਣੀ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦਾ ਦਾਅਵਾ, ਕਿਸਾਨ ਵਿਰੋਧੀ ਸਰਕਾਰ ਦੇ ਤਾਬੂਤ 'ਚ ਆਖ਼ਰੀ ਕਿੱਲ ਸਾਬਿਤ ਹੋਵੇਗੀ ਲਖਨਊ ਮਹਾਪੰਚਾਇਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News