ਭਾਰਤ ਪੁੱਜੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ, ਹੋਇਆ ਨਿੱਘਾ ਸਵਾਗਤ
Thursday, Jan 25, 2024 - 04:04 PM (IST)
ਜੈਪੁਰ- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀਰਵਾਰ ਨੂੰ ਦੋ ਦਿਨਾਂ 'ਤੇ ਭਾਰਤ ਪਹੁੰਚੇ ਹਨ। ਮੈਕਰੋਨ ਦੀ ਯਾਤਰਾ ਦੀ ਸ਼ੁਰੂਆਤ ਰਾਜਸਥਾਨ ਦੇ ਜੈਪੁਰ ਤੋਂ ਹੋਈ ਹੈ। ਰਾਸ਼ਟਰਪਤੀ ਮੈਕਰੋਨ ਗਣਤੰਤਰ ਦਿਵਸ ਪਰੇਡ 2024 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਜੈਪੁਰ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਉਨ੍ਹਾਂ ਦਾ ਸਵਾਗਤ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕੀਤਾ।
ਇਹ ਵੀ ਪੜ੍ਹੋ- ਸੰਘਣੀ ਧੁੰਦ ਦਾ ਕਹਿਰ; ਆਟੋ ਰਿਕਸ਼ਾ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, 12 ਲੋਕਾਂ ਦੀ ਮੌਤ
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦੀ ਇਹ ਯਾਤਰਾ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਸਮਰਪਿਤ ਹੈ। ਗੁਲਾਬੀ ਸ਼ਹਿਰ ਆਖੇ ਜਾਣ ਵਾਲੇ ਜੈਪੁਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਦੇ ਪੋਸਟਰਾਂ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਕਾਰ ਨਦੀ 'ਚ ਡਿੱਗੀ, ਇਕ ਹੀ ਪਿੰਡ ਦੇ 4 ਲੋਕਾਂ ਦੀ ਡੁੱਬਣ ਨਾਲ ਮੌਤ
ਮੈਕਰੋਨ ਅੰਬਰ ਕਿਲੇ ਦਾ ਦੌਰਾ ਕਰਕੇ ਆਪਣੀ ਯਾਤਰਾ ਦੀ ਸ਼ੁਰੂਆਤ ਕਰਨਗੇ। ਬਾਅਦ ਵਿਚ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦਾ ਸਵਾਗਤ ਕਰਨਗੇ ਅਤੇ ਦੋਵੇਂ ਨੇਤਾ ਇਕੱਠੇ ਗੁਲਾਬੀ ਸ਼ਹਿਰ ਦਾ ਦੌਰਾ ਕਰਨਗੇ। ਮੈਕਰੋਨ ਅੰਬਰ ਕਿਲ੍ਹੇ ਦਾ ਦੌਰਾ ਕਰਨਗੇ ਅਤੇ ਕਾਰੀਗਰਾਂ, ਇੰਡੋ-ਫ੍ਰੈਂਚ ਸੱਭਿਆਚਾਰਕ ਪ੍ਰੋਜੈਕਟਾਂ ਦੇ ਹਿੱਸੇਦਾਰਾਂ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦਾ ਸਵਾਗਤ ਕਰਨਗੇ ਅਤੇ ਦੋਵੇਂ ਨੇਤਾ ਜੰਤਰ-ਮੰਤਰ ਸਮੇਤ ਗੁਲਾਬੀ ਸ਼ਹਿਰ ਦੇ ਕੁਝ ਇਤਿਹਾਸਕ ਸਥਾਨਾਂ ਦਾ ਦੌਰਾ ਕਰਨਗੇ। ਬਾਅਦ ਵਿਚ ਸ਼ਾਮ ਨੂੰ ਉਹ ਜੰਤਰ-ਮੰਤਰ ਤੇ ਹਵਾ ਮਹਿਲ ਦਾ ਦੌਰਾ ਕਰਨਗੇ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਤਾਜ ਰਾਮਬਾਗ ਪੈਲੇਸ ਵਿਚ ਦੁਵੱਲੀ ਮੀਟਿੰਗ ਕਰਨਗੇ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਚੌਕਸ, ਲੋਕਾਂ ਦੇ ਬੂਟਾਂ ਅਤੇ ਜੈਕੇਟਾਂ 'ਤੇ ਹੋਵੇਗੀ ਖ਼ਾਸ ਨਜ਼ਰ
ਦੱਸ ਦੇਈਏ ਕਿ ਫਰਾਂਸੀਸੀ ਹਥਿਆਰਬੰਦ ਬਲਾਂ ਦੀ ਟੁਕੜੀ ਗਣਤੰਤਰ ਦਿਵਸ ਪਰੇਡ ਅਤੇ ਭਾਰਤੀ ਸੈਨਿਕਾਂ ਅਤੇ ਹਵਾਈ ਜਹਾਜ਼ਾਂ ਦੇ ਨਾਲ ਫਲਾਈਪਾਸਟ ਵਿਚ ਹਿੱਸਾ ਲੈ ਰਹੀ ਹੈ।26 ਜਨਵਰੀ ਨੂੰ ਰਾਸ਼ਟਰਪਤੀ ਮੈਕਰੋਨ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- CM ਕੇਜਰੀਵਾਲ ਬੋਲੇ- ਅਯੁੱਧਿਆ 'ਚ ਭਗਵਾਨ ਸ਼੍ਰੀਰਾਮ ਦੀ ਪ੍ਰਾਣ ਪ੍ਰਤਿਸ਼ਠਾ ਮਾਣ ਦੀ ਗੱਲ