ਫਰਾਂਸ ਦੇ ਵਿਦੇਸ਼ ਮੰਤਰੀ ਕੱਲ ਤੋਂ ਦੋ ਦਿਨਾਂ ਭਾਰਤ ਦੌਰੇ ''ਤੇ

12/13/2018 7:51:36 PM

ਨਵੀਂ ਦਿੱਲੀ— ਫਰਾਂਸ ਦੇ ਵਿਦੇਸ਼ ਮੰਤਰੀ ਜਯਾਂ ਯੇ ਲੀ ਦਾਰਿਆਂ ਦੋ ਦਿਨਾਂ ਦੌਰੇ 'ਤੇ ਸ਼ੁੱਕਰਵਾਰ ਨੂੰ ਭਾਰਤ ਆ ਰਹੇ ਹਨ। ਇਥੇ ਉਹ ਆਪਣੀ ਹਮਰੂਤਬਾ ਸੁਸ਼ਮਾ ਸਵਰਾਜ ਨਾਲ ਪ੍ਰਮੁੱਖ ਖੇਤਰਾਂ 'ਚ ਦੋ ਪੱਖੀ ਸਬੰਧ ਨੂੰ ਹੋਰ ਮਜ਼ਬੂਤ ਕਰਨ 'ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਦੋਵੇਂ ਹੀ ਕਈ ਸਾਰੇ ਦੋ ਪੱਖੀ ਸਬੰਧ ਤੇ ਆਪਸੀ ਹਿੱਤ ਵਾਲੇ ਖੇਤਰਾਂ ਤੇ ਸੰਸਾਰਕ ਮੁੱਦਿਆਂ 'ਤੇ ਵਿਸਥਾਰ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਗੇ।
ਫਰਾਂਸ ਦੇ ਵਿਦੇਸ਼ ਮੰਤਰੀ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਲੀ ਦਾਰਿਆਂ ਭਾਰਤ 'ਚ ਸਭ ਤੋਂ ਪਹਿਲਾਂ ਮੁੰਬਈ ਪਹੁੰਚਣਗੇ ਜਿਥੇ ਉਹ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਭਾਰਤ ਤੇ ਫਰਾਂਸ ਦੇ ਫਿਲਮ, ਟੈਲੀਵਿਜ਼ਨ ਤੇ ਸੈਰ ਸਪਾਟਾ ਉਦਯੋਗ ਦੀਆਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਨਗੇ।
ਫਰਾਂਸ ਦੇ ਵਿਦੇਸ਼ ਮੰਤਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਦਿੱਲੀ 'ਚ ਸ਼ਨੀਵਾਰ ਨੂੰ ਸਵਰਾਜ ਨਾਲ ਵਫਦ ਪੱਧਰ ਦੀ ਗੱਲਬਾਤ ਕਰਨਗੇ। ਲੀ ਦਾਰਿਆਂ ਦਾ ਇਹ ਦੌਰਾ ਫਰਾਂਸ ਦੇ ਏਅਰੋਸਪੇਸ ਕੰਪਨੀ ਦਸਾਲਟ ਐਵੀਏਸ਼ਨ ਨਾਲ 58 ਕਰੋੜ ਰੁਪਏ ਦੀ ਇਕ ਡੀਲ 'ਚ 36 ਰਾਫੇਲ ਜਹਾਜ਼ ਖਰੀਦਣ ਦੇ ਵੱਡੇ ਵਿਵਾਦ ਵਿਚਾਲੇ ਹੋ ਰਿਹਾ ਹੈ।


Inder Prajapati

Content Editor

Related News