ਠੰਡੇ-ਠਾਰ ਹੋਏ ਪੰਜਾਬ ਅਤੇ ਹਰਿਆਣ, ਆਦਮਪੁਰ ਨੂੰ ਵੀ ਛਿੜਿਆ ਕਾਂਬਾ

01/12/2019 5:07:23 PM

ਚੰਡੀਗੜ੍ਹ/ਹਰਿਆਣਾ— ਪੰਜਾਬ ਅਤੇ ਹਰਿਆਣਾ ਵਿਚ ਸ਼ਨੀਵਾਰ ਨੂੰ ਵੀ ਠੰਡ ਦਾ ਕਹਿਰ ਜਾਰੀ ਰਿਹਾ ਅਤੇ ਖੇਤਰ ਵਿਚ ਆਦਮਪੁਰ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟ ਤੋਂ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ ਆਮ ਨਾਲੋਂ 2 ਡਿਗਰੀ ਉੱਪਰ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੀਆਂ ਹੋਰ ਥਾਵਾਂ ਵਿਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲਾ ਵਿਚ ਘੱਟ ਤੋਂ ਘੱਟ ਤਾਪਮਾਨ 6, 7.1 ਅਤੇ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਰ ਇੱਥੇ ਲੋਕਾਂ ਨੂੰ ਠੰਡ ਤੋਂ ਜ਼ਿਆਦਾ ਰਾਹਤ ਨਹੀਂ ਮਿਲੀ।

ਪਠਾਨਕੋਟ, ਹਲਵਾਰਾ ਅਤੇ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 5.9, 6.4 ਅਤੇ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਹਰਿਆਣਾ ਵਿਚ ਅੰਬਾਲਾ, ਹਿਸਾਰ ਅਤੇ ਕਰਨਾਲ ਵਿਚ ਮੌਸਮ ਠੰਡਾ ਰਿਹਾ ਅਤੇ ਘੱਟ ਤੋਂ ਘੱਟ ਤਾਪਮਾਨ 7.2, 7.5 ਅਤੇ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ, ਹਿਸਾਰ ਤੋਂ ਇਲਾਵਾ ਕੁਝ ਥਾਂਵਾਂ 'ਤੇ ਸੰਘਣੀ ਧੁੰਦ ਰਹੀ।


Tanu

Content Editor

Related News