ਗੁੰਡਾ ਐਕਟ ਤਹਿਤ ਗ੍ਰਿਫਤਾਰ ਯੂ-ਟਿਊਬਰ ਨੂੰ ਰਿਹਾਅ ਕਰੋ: ਸੁਪਰੀਮ ਕੋਰਟ
Friday, Jul 19, 2024 - 05:44 AM (IST)
ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਯੂ-ਟਿਊਬਰ ‘ਸਵੁੱਕੂ’ ਸ਼ੰਕਰ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ, ਜਿਸ ਨੂੰ ਮਈ ’ਚ ਤਮਿਲਨਾਡੂ ਪੁਲਸ ਨੇ ਗੁੰਡਾ ਐਕਟ ਦੇ ਤਹਿਤ ਹਿਰਾਸਤ ’ਚ ਲਿਆ ਸੀ। ਕੋਇੰਬਟੂਰ ਕੇਂਦਰੀ ਜੇਲ ’ਚ ਬੰਦ ਸ਼ੰਕਰ ਨੂੰ ਅੰਤ੍ਰਿਮ ਰਾਹਤ ਪ੍ਰਦਾਨ ਕਰਦੇ ਹੋਏ ਜਸਟਿਸ ਸੁਧਾਂਸ਼ੁ ਧੂਲੀਆ ਅਤੇ ਜਸਟਿਸ ਅਹਸਾਨੁੱਦੀਨ ਅਮਾਨੁੱਲਾਹ ਦੀ ਬੈਂਚ ਨੇ ਕਿਹਾ ਕਿ ਉਹ ਮਾਮਲੇ ਦਾ ਗੁਣ-ਦੋਸ਼ ਦੇ ਆਧਾਰ ’ਤੇ ਫ਼ੈਸਲਾ ਨਹੀਂ ਕਰੇਗੀ, ਕਿਉਂਕਿ ਮਦਰਾਸ ਹਾਈ ਕੋਰਟ ਇਸ ਮਾਮਲੇ ’ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾ ਰਹੀ ਏਅਰ ਇੰਡੀਆ ਉਡਾਣ ਦੀ ਰੂਸ 'ਚ ਹੋਈ ਐਮਰਜੈਂਸੀ ਲੈਂਡਿੰਗ
ਬੈਂਚ ਨੇ ਦੋਵਾਂ ਪੱਖਾਂ ਵੱਲੋਂ ਮੌਜੂਦ ਵਕੀਲਾਂ ਦੀ ਇਹ ਦਲੀਲ ਦਰਜ ਕੀਤੀ ਕਿ ਉਹ ਮਾਮਲੇ ਦੀ ਸੁਣਵਾਈ ’ਚ ਤੇਜ਼ੀ ਲਿਆਉਣ ਲਈ ਸੋਮਵਾਰ ਜਾਂ ਮੰਗਲਵਾਰ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਜਾਂ ਉਚਿਤ ਬੈਂਚ ਦੇ ਸਾਹਮਣੇ ਮਾਮਲਾ ਉਠਾਉਣਗੇ। ਉਨ੍ਹਾਂ ਕਿਹਾ, “ਸਾਡਾ ਯਕੀਨੀ ਤੌਰ ’ਤੇ ਮੰਨਣਾ ਹੈ ਕਿ ਮਾਮਲੇ ’ਚ ਜੋ ਦੇਰੀ ਹੋਈ ਹੈ, ਉਸ ’ਚ ਪਟੀਸ਼ਨ ਦਾ ਕੋਈ ਹੱਥ ਨਹੀਂ ਹੈ।”
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e