ਹੁਣ ਮੁਫ਼ਤ ''ਚ ਮਿਲੇਗਾ ਰੇਲਵੇ ਪਲੇਟਫਾਰਮ ਟਿਕਟ, ਸਿਰਫ਼ ਕਰਨਾ ਹੋਵੇਗਾ ਇਹ ਕੰਮ

02/21/2020 3:13:56 PM

ਨਵੀਂ ਦਿੱਲੀ— ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਗੰਭੀਰ ਹੋ ਅਤੇ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਟਰੇਨ 'ਤੇ ਸਵਾਰ ਕਰਨ ਲਈ ਸਟੇਸ਼ਨ 'ਤੇ ਜਾਣ ਦੇ ਪਲੇਟਫਾਰਮ ਟਿਕਟ ਦਾ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਤਿੰਨ ਮਿੰਟ 'ਚ 30 ਉੱਠਕ-ਬੈਠਕ ਲਗਾਓ ਅਤੇ ਮੁਫ਼ਤ ਟਿਕਟ ਪਾਓ। ਰੇਲਵੇ ਨੇ ਇਸ ਦੀ ਸ਼ੁਰੂਆਤ ਆਨੰਦ ਵਿਹਾਰ ਰੇਲਵੇ ਸਟੇਸ਼ਨ ਤੋਂ ਕੀਤੀ ਹੈ। ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਇਕ ਅਨੋਖੀ ਮਸ਼ੀਨ ਲਗਾਈ ਗਈ ਹੈ। ਮੁਫ਼ਤ 'ਚ ਪਲੇਟਫਾਰਮ ਟਿਕਟ ਦੇ ਇਛੁੱਕ ਵਿਅਕਤੀ ਨੂੰ ਇਸ ਮਸ਼ੀਨ ਦੇ ਸਾਹਮਣੇ ਤਿੰਨ ਮਿੰਟ 'ਚ 30 ਉੱਠਕ-ਬੈਠਕ ਲਗਾਉਣੇ ਹੋਣਗੇ। 'ਫਿਟ ਇੰਡੀਆ ਦੰਡ-ਬੈਠਕ' ਨਾਮੀ ਦੇਸ਼ ਦੇ ਇਹ ਪਹਿਲੀ ਮਸ਼ੀਨ ਹੈ। ਪਲੇਟਫਾਰਮ ਦਾ ਟਿਕਟ 2 ਘੰਟੇ ਲਈ ਹੁੰਦਾ ਹੈ ਜੋ 10 ਰੁਪਏ ਦਾ ਮਿਲਦਾ ਹੈ। ਦਰਅਸਲ ਆਨੰਦ ਵਿਹਾਰ ਸਟੇਸ਼ਨ 'ਤੇ ਇਕ ਅਜਿਹੀ ਮਸ਼ੀਨ ਲਗਾਈ ਗਈ ਹੈ, ਜਿਸ ਦੇ ਸਾਹਮਣੇ 180 ਸੈਕਿੰਡ 'ਚ 30 ਉੱਠਕ-ਬੈਠਕ ਕਰਨ ਦਾ ਤੁਹਾਨੂੰ ਪਲੇਟਫਾਰਮ ਟਿਕਟ ਮੁਫ਼ਤ ਮਿਲੇਗਾ।

ਦੱਸਿਆ ਗਿਆ ਹੈ ਕਿ ਇਹ ਭਾਰਤ ਦੀ ਪਹਿਲੀ ਉੱਠਕ-ਬੈਠਕ ਮਸ਼ੀਨ ਹੈ। ਇਸ ਨੂੰ 'ਫਿਟ ਇੰਡੀਆ ਦੰਡ-ਬੈਠਕ ਮਸ਼ੀਨ' ਨਾਂ ਦਿੱਤਾ ਗਿਆ ਹੈ। ਮਸ਼ੀਨ ਦੇ ਸਾਹਮਣੇ 2 ਪੈਰਾਂ ਦੇ ਚਿੰਨ੍ਹ ਬਣਾਏ ਗਏ ਹਨ। ਇਨ੍ਹਾਂ ਚਿੰਨ੍ਹਾਂ 'ਤੇ ਖੜ੍ਹੇ ਹੋਣ ਦੇ ਨਾਲ ਹੀ ਉੱਠਕ-ਬੈਠਕ ਸ਼ੁਰੂ ਕਰਨਾ ਹੋਵੇਗਾ। ਮਸ਼ੀਨ ਦੇ ਸਾਹਮਣੇ 180 ਸੈਕਿੰਡ 'ਚ 30 ਵਾਰ ਉੱਠਕ-ਬੈਠਕ ਲਗਾਉਣਾ ਹੋਵੇਗਾ। ਮਸ਼ੀਨ 'ਚ ਲੱਗੇ ਡਿਸਪਲੇਅ 'ਤੇ ਅੰਕ ਦਿੱਸਦਾ ਰਹੇਗਾ। ਹਰ ਇਕ ਉੱਠਕ-ਬੈਠਕ ਲਈ ਇਕ ਪੁਆਇੰਟ ਮਿਲੇਗਾ। ਜੇਕਰ ਤੈਅ ਸਮੇਂ 'ਚ ਕੋਈ ਵਿਅਕਤੀ 30 ਅੰਕ ਹਾਸਲ ਕਰ ਲੈਂਦਾ ਹੈ ਤਾਂ ਉਸ ਨੂੰ ਟਿਕਟ ਮੁਫ਼ਤ 'ਚ ਹਾਸਲ ਹੋ ਸਕੇਗਾ। ਨਾਲ ਹੀ ਪੈਰਾਂ ਦੀ ਕਸਰਤ ਵੀ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ 'ਚ ਆਉਣ ਤੋਂ ਬਾਅਦ ਸਰਕਾਰ ਨੇ ਵੱਖ-ਵੱਖ ਖੇਤਰਾਂ ਵਿਸ਼ੇਸ਼ ਕਰ ਕੇ ਸਿਹਤ ਦੇ ਖੇਤਰ 'ਚ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਸਰਕਾਰ ਦੀ ਕੋਸ਼ਿਸ਼ ਨਾਲ ਹੀ ਕੌਮਾਂਤਰੀ ਯੋਗ ਦਿਵਸ, ਫਿਟ ਰਹੇ ਇੰਡੀਆ ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਹੁਣ ਰੇਲਵੇ ਨੇ ਇਸ ਦਿਸ਼ਾ 'ਚ ਇਹ ਅਨੋਖਾ ਕਦਮ ਚੁੱਕਿਆ ਹੈ।


DIsha

Content Editor

Related News