CM ਪਲਾਨੀਸਵਾਮੀ ਦਾ ਵੱਡਾ ਐਲਾਨ, ਜਨਤਾ ਨੂੰ ਮੁਫਤ ਉਪਲੱਬਧ ਕਰਵਾਈ ਜਾਵੇਗੀ ਕੋਰੋਨਾ ਵੈਕਸੀਨ
Thursday, Oct 22, 2020 - 06:44 PM (IST)
ਚੇਨਈ : ਤਾਮਿਲਨਾਡੂ ਦੇ ਮੁੱਖ ਮੰਤਰੀ ਈ ਪਲਾਨੀਸਵਾਮੀ ਨੇ ਕਿਹਾ ਕਿ ਇੱਕ ਵਾਰ ਕੋਰੋਨਾ ਵੈਕਸੀਨ ਤਿਆਰ ਹੋ ਜਾਵੇ। ਇਸ ਤੋਂ ਬਾਅਦ ਇਹ ਤਾਮਿਲਨਾਡੂ ਦੀ ਜਨਤਾ ਲਈ ਮੁਫਤ 'ਚ ਉਪਲੱਬਧ ਕਰਾਈ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੇ ਸੰਕਲਪ ਪੱਤਰ 'ਚ ਬਿਹਾਰ 'ਚ ਮੁਫਤ ਕੋਰੋਨਾ ਵੈਕਸੀਨ ਉਪਲੱਬਧ ਕਰਵਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਸੂਬੇ ਦੀ ਜਨਤਾ ਲਈ ਇਹ ਐਲਾਨ ਕੀਤਾ ਹੈ।
ਦੱਸ ਦਈਏ ਕਿ ਤਾਮਿਲਨਾਡੂ 'ਚ ਕੋਰੋਨਾ ਦੇ ਅਜੇ ਤੱਕ ਕਰੀਬ 7 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲਾਂਕਿ ਇਨ੍ਹਾਂ 'ਚ ਰਿਕਵਰ ਹੋਣ ਦੀ ਗਿਣਤੀ ਸਾਢੇ ਛੇ ਲੱਖ ਤੋਂ ਜ਼ਿਆਦਾ ਹੈ। ਉਥੇ ਹੀ, ਐਕਟਿਵ ਮਾਮਲਿਆਂ ਦੀ ਗਿਣਤੀ 35 ਹਜ਼ਾਰ ਤੋਂ ਜ਼ਿਆਦਾ ਹੈ। ਤਾਮਿਲਨਾਡੂ 'ਚ ਹੁਣ ਤੱਕ ਕੋਰੋਨਾ ਨਾਲ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।