ਸਾਵਧਾਨ! ਕੇਰਲ ’ਚ ਏ. ਆਈ. ਆਧਾਰਿਤ ਵੀਡੀਓ ਕਾਲ ਰਾਹੀਂ 40,000 ਦੀ ਠੱਗੀ
Monday, Jul 17, 2023 - 12:37 PM (IST)
ਤਿਰੂਵਨੰਤਪੁਰਮ, (ਭਾਸ਼ਾ)- ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਧੋਖਾਧੜੀ ਲਈ ਸ਼ੁਰੂ ਹੋ ਗਈ ਹੈ। ਏ. ਆਈ. ਆਧਾਰਿਤ ਉਪਕਰਨਾਂ ਦੀ ਮਦਦ ਨਾਲ ਇਕ ਵਿਅਕਤੀ ਨਾਲ 40 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੋਝੀਕੋਡ ਦੇ ਰਹਿਣ ਵਾਲੇ ਰਾਧਾਕ੍ਰਿਸ਼ਨਨ ਨੂੰ ਇਕ ਸਾਬਕਾ ਸਹਿ ਕਰਮੀ ਦਾ ਵਟਸਐਪ ਵੀਡੀਓ ਕਾਲ ਆਇਆ। ਉਸ ਨੇ ਰਾਧਾਕ੍ਰਿਸ਼ਨਨ ਤੋਂ 40,000 ਰੁਪਏ ਦੀ ਮੰਗ ਕੀਤੀ ਅਤੇ ਆਪਣਾ ਬੈਂਕ ਖਾਤਾ ਦਿੱਤਾ। ਰਾਧਾਕ੍ਰਿਸ਼ਨਨ ਨੇ ਉਸ ਦੇ ਖਾਤੇ ’ਚ ਪੈਸੇ ਜਮ੍ਹਾ ਕਰਵਾ ਦਿੱਤੇ।
ਇਹ ਵੀ ਪੜ੍ਹੋ– ਅਮਰਨਾਥ ਯਾਤਰਾ ਦੌਰਾਨ ਬੀਤੇ 36 ਘੰਟਿਆਂ 'ਚ 5 ਸ਼ਰਧਾਲੂਆਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 24
ਅਸਲ ’ਚ ਘਪਲੇਬਾਜ਼ਾਂ ਨੇ ਰਾਧਾਕ੍ਰਿਸ਼ਨਨ ਨਾਲ ਏ. ਆਈ. ਆਧਾਰਿਤ ਵੀਡੀਓ ਕਾਲ ਕਰ ਕੇ ਦੋਸਤ ਬਣ ਕੇ ਪੈਸਿਆਂ ਦੀ ਮੰਗ ਕੀਤੀ ਸੀ, ਰਾਧਾਕ੍ਰਿਸ਼ਨਨ ਨੂੰ ਸ਼ੱਕ ਨਹੀਂ ਹੋਇਆ ਤਾਂ ਘਪਲੇਬਾਜ਼ਾਂ ਨੇ ਉਸ ਤੋਂ ਫਿਰ ਪੈਸਿਆਂ ਦੀ ਮੰਗ ਕੀਤੀ। ਦੁਬਾਰਾ ਪੈਸਿਆਂ ਦੀ ਮੰਗ ਕਰਨ 'ਤੇ ਰਾਧਾਕ੍ਰਿਸ਼ਨਨ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ ਆਪਣੇ ਸਾਬਕਾ ਸਹਿਯੋਗੀ ਨਾਲ ਸਿੱਧਾ ਸੰਪਰਕ ਕੀਤਾ, ਸਿਰਫ ਇਹ ਪਤਾ ਲਗਾਉਣ ਲਈ ਕਿ ਉਸ ਨੇ ਕੋਈ ਵੀਡੀਓ ਕਾਲ ਨਹੀਂ ਕੀਤੀ ਸੀ।
ਕੇਰਲ ਪੁਲਸ ਦੀ ਸਾਈਬਰ ਬ੍ਰਾਂਚ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ ਨੂੰ ਧੋਖਾਧੜੀ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਟ੍ਰਾਂਜੈਕਸ਼ਨ ਦਾ ਪਤਾ ਲਾਇਆ ਗਿਆ ਅਤੇ ਸਬੰਧਿਤ ਬੈਂਕ ਸ਼ਾਖਾ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਖਾਤਾ ਫ੍ਰੀਜ਼ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ– 'ਰਖਵਾਲਾ ਬਣਿਆ ਹੈਵਾਨ', ਧੀ ਦੀ ਇੱਜ਼ਤ ਲੀਰੋ-ਲੀਰ ਕਰਨ ਵਾਲੇ ਪਿਓ ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8