ਵਿਗਿਆਨੀਆਂ ਦਾ ਦਾਅਵਾ- ਜੂਨ ਮਹੀਨੇ ’ਚ ਭਾਰਤ ’ਚ ਦਸਤਕ ਦੇ ਸਕਦੀ ਹੈ ਕੋਰੋਨਾ ਦੀ ਚੌਥੀ ਲਹਿਰ

Monday, Feb 28, 2022 - 01:30 PM (IST)

ਵਿਗਿਆਨੀਆਂ ਦਾ ਦਾਅਵਾ- ਜੂਨ ਮਹੀਨੇ ’ਚ ਭਾਰਤ ’ਚ ਦਸਤਕ ਦੇ ਸਕਦੀ ਹੈ ਕੋਰੋਨਾ ਦੀ ਚੌਥੀ ਲਹਿਰ

ਨਵੀਂ ਦਿੱਲੀ- ਕੋਰੋਨਾ ਵਾਇਰਸ (ਕੋਵਿਡ-19) ਦੀ ਤੀਜੀ ਲਹਿਰ ਦੀ ਰਫ਼ਤਾਰ ਮੱਠੀ ਪੈ ਚੁੱਕੀ ਹੈ। ਜ਼ਿੰਦਗੀ ਦੀ ਗੱਡੀ ਪਟੜੀ ’ਤੇ ਦੌੜਨ ਲੱਗੀ ਹੈ ਪਰ ਇਕ ਵਾਰ ਫਿਰ ਵਿਗਿਆਨੀਆਂ ਨੇ ਲੋਕਾਂ ਨੂੰ ਅਲਰਟ ਕੀਤਾ ਹੈ। ਆਈ. ਆਈ. ਟੀ. ਕਾਨਪੁਰ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਦੀ ਚੌਥੀ ਲਹਿਰ ਜੂਨ ਮਹੀਨੇ ’ਚ ਦਸਤਕ ਦੇ ਸਕਦੀ ਹੈ। 23 ਅਗਸਤ ਦੇ ਕਰੀਬ ਚੌਥੀ ਲਹਿਰ ਪੀਕ ’ਤੇ ਹੋਵੇਗੀ ਅਤੇ 22 ਅਕਤੂਬਰ ਤਕ ਇਸ ਦਾ ਪ੍ਰਭਾਵ ਘੱਟ ਹੋ ਜਾਵੇਗਾ। ਮਤਲਬ 4 ਮਹੀਨੇ ਤਕ ਕੋਰੋਨਾ ਦੀ ਚੌਥੀ ਲਹਿਰ ਸਤਾਏਗੀ।

ਇਹ ਵੀ ਪੜ੍ਹੋ: ਦੇਸ਼ 'ਚ 177 ਕਰੋੜ ਤੋਂ ਵਧ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

ਆਈ. ਆਈ. ਟੀ. ਕਾਨਪੁਰ ਦੇ ਵਿਗਿਆਨੀ ਡਾ. ਸ਼ੁਲਭ ਮੁਤਾਬਕ ਚੌਥੀ ਲਹਿਰ ’ਚ ਵਾਇਰਸ ਦੀ ਦਰ ਅਤੇ ਉਸ ਦੇ ਪ੍ਰਭਾਵ ਦਾ ਮੁਲਾਂਕਣ ਨਵੇਂ ਵੈਰੀਐਂਟ ਦੇ ਰੂਪ ’ਤੇ ਨਿਰਭਰ ਕਰੇਗਾ। ਵਿਗਿਆਨੀਆਂ ਦਾ ਇਹ ਸ਼ੋਧ ਮੇਡ ਆਰਕਿਵ ਵੈੱਬਸਾਈਟ ’ਤੇ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਮੁਲਾਂਕਣ ਲਈ ‘ਅਵਰ ਵਰਲਡ ਇਨ ਡਾਟਾ ਓ. ਆਰ. ਜੀ.’ ਨਾਮੀ ਵੈੱਬਸਾਈਟ ਤੋਂ ਕੋਰੋਨਾ ਦੀ ਪਹਿਲੀ ਲਹਿਰ ਤੋਂ ਲੈ ਕੇ ਹੁਣ ਤਕ ਦੇ ਅੰਕੜਿਆਂ ਦਾ ਡਾਟਾ ਤਿਆਰ ਕੀਤਾ ਹੈ। ਵਿਗਿਆਨੀਆਂ ਮੁਤਾਬਕ ਚੌਥੀ ਲਹਿਰ ਦੇ ਪੀਕ ਦਾ ਸਮਾਂ ਕੱਢਣ ਲਈ ਬੂਟਸਟ੍ਰੇਪ ਪ੍ਰਣਾਲੀ ਦਾ ਇਸਤੇਮਾਲ ਕੀਤਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ-ਯੂਕ੍ਰੇਨ ਜੰਗ ਦਰਮਿਆਨ ਯੂਕ੍ਰੇਨ ਦੇ ਗੁਆਂਢੀ ਦੇਸ਼ ਜਾਣਗੇ ਹਰਦੀਪ ਪੁਰੀ ਸਮੇਤ 4 ਮੰਤਰੀ

ਡਾ. ਸ਼ੁਲਭ ਮੁਤਾਬਕ ਗਿਣਤੀ ਦੇ ਆਧਾਰ ਤੋਂ ਪਤਾ ਲੱਗਾ ਹੈ ਕਿ ਭਾਰਤ ’ਚ ਕੋਰੋਨਾ ਦੀ ਚੌਥੀ ਲਹਿਰ ਦਾ ਸ਼ੁਰੂਆਤੀ ਡਾਟਾ ਮਿਲਣ ਦੀ ਤਾਰੀਖ਼ ਤੋਂ 936 ਦਿਨ ਬਾਅਦ ਆ ਸਕਦੀ ਹੈ। ਸ਼ੁਰੂਆਤੀ ਡਾਟਾ 30 ਜਨਵਰੀ 2020 ਨੂੰ ਸਾਹਮਣੇ ਆਇਆ ਸੀ। ਇਸ ਹਿਸਾਬ ਨਾਲ ਚੌਥੀ ਲਹਿਰ 22 ਜੂਨ 2022 ਤੋਂ ਸ਼ੁਰੂ ਹੋਣ ਦੇ ਆਸਾਰ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦੁਨੀਆ ’ਚ ਪਹਿਲੀ ਵਾਰ ਦਸੰਬਰ 2019 ’ਚ  ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਾਰੇ ਦੇਸ਼ ਵਾਇਰਸ ਦੇ ਸ਼ਿਕਾਰ ਹੋਣ ਲੱਗੇ। 

ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ, ਰਾਹੁਲ ਨੇ ਵੀਡੀਓ ਸਾਂਝੀ ਕਰ ਕਿਹਾ- ਤੁਰੰਤ ਕੱਢੇ ਸਰਕਾਰ


author

Tanu

Content Editor

Related News