ਆਖਰਕਾਰ ਮਿਲ ਹੀ ਗਈ ਗੋਦ ਲਏ ਗਏ ਭਾਰਤੀ ਬੱਚੇ ਨੂੰ ਕੈਨੇਡਾ ਦੀ ਨਾਗਰਿਕਤਾ
Friday, Sep 29, 2017 - 03:39 PM (IST)
ਕੈਲਗਰੀ— ਕੈਨੇਡੀਅਨ ਮਾਂ-ਬਾਪ ਨੇ ਇਕ ਭਾਰਤੀ ਬੱਚੇ ਡੋਨੀ ਨੂੰ ਗੋਦ ਲਿਆ ਸੀ, ਜੋ ਇਮੀਗ੍ਰੇਸ਼ਨ ਦੇ ਚੱਕਰ 'ਚ ਫਸਿਆ ਹੋਇਆ ਸੀ। ਆਖਰਕਾਰ ਬੁੱਧਵਾਰ ਨੂੰ ਉਸ ਨੂੰ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਹੋ ਗਈ। ਉਸ ਦੀ ਮਾਂ ਮੈੱਗ ਅਤੇ ਪਿਤਾ ਜਰਮੀ ਡਾਇਕ ਨੇ ਕਿਹਾ ਕਿ ਹੁਣ ਉਨ੍ਹਾਂ ਦਾ 4 ਸਾਲਾ ਪੁੱਤ ਕੈਨੇਡੀਅਨ ਨਾਗਰਿਕ ਬਣ ਗਿਆ ਹੈ ਇਸ ਲਈ ਉਹ ਬਹੁਤ ਖੁਸ਼ ਹਨ ਨਹੀਂ ਤਾਂ ਪਹਿਲਾਂ ਉਹ ਇਸ ਕਾਰਨ ਪਰੇਸ਼ਾਨ ਸਨ ਕਿ ਕਿਸਮਤ ਅਤੇ ਕੈਨੇਡਾ ਦੀ ਸਰਕਾਰ ਕੀ ਫੈਸਲਾ ਲਵੇਗੀ।
ਇਸ ਜੋੜੇ ਦੇ ਪਹਿਲਾਂ ਹੀ ਦੋ ਪੁੱਤ (ਅਜ਼ੇਕਿਲ ਅਤੇ ਜ਼ਾਵੀਰ) ਹਨ ਅਤੇ ਉਨ੍ਹਾਂ ਨੇ ਭਾਰਤ ਤੋਂ ਇਸ ਬੱਚੇ ਨੂੰ ਗੋਦ ਲਿਆ ਸੀ। ਉਨ੍ਹਾਂ ਦੱਸਿਆ ਕਿ ਉਹ ਭਾਰਤ 'ਚ ਸਾਢੇ ਕੁ ਤਿੰਨ ਸਾਲਾਂ ਤਕ ਮਨੁੱਖੀ ਮਦਦ ਵਰਕਰਜ਼ ਦੇ ਤੌਰ 'ਤੇ ਰਹੇ ਸਨ ਤੇ ਉੱਥੋਂ ਇਹ ਬੱਚਾ ਗੋਦ ਲਿਆ ਸੀ। ਉਨ੍ਹਾਂ ਕਿਹਾ ਕਿ ਡੋਨੀ ਹੁਣ ਸਕੂਲ ਜਾਣ ਲੱਗ ਗਿਆ ਹੈ ਤੇ ਉਸ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਹਰ ਕੰਮ 'ਚ ਬਹੁਤ ਰੁਚੀ ਲੈਂਦਾ ਹੈ ਤੇ ਲੱਗਦਾ ਹੈ ਕਿ ਜਿਵੇਂ ਉਹ ਸ਼ੁਰੂ ਤੋਂ ਹੀ ਇੱਥੇ ਰਹਿੰਦਾ ਹੋਵੇ।
