ਨਿਰਮਾਣ ਅਧੀਨ ਸੋਸਾਇਟੀ ਦੀ ਸਰਵਿਸ ਲਿਫ਼ਟ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ

Friday, Sep 15, 2023 - 02:37 PM (IST)

ਨਿਰਮਾਣ ਅਧੀਨ ਸੋਸਾਇਟੀ ਦੀ ਸਰਵਿਸ ਲਿਫ਼ਟ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ

ਨੋਇਡਾ (ਭਾਸ਼ਾ)- ਗ੍ਰੇਟਰ ਨੋਇਡਾ ਵੈਸਟ 'ਚ ਇਕ ਨਿਰਮਾਣ ਅਧੀਨ ਰਿਹਾਇਸ਼ੀ ਸੋਸਾਇਟੀ ਦੀ ਸਰਵਿਸ ਲਿਫ਼ਟ ਸ਼ੁੱਕਰਵਾਰ ਨੂੰ ਟੁੱਟ ਕੇ ਡਿੱਗ ਗਈ। ਇਸ ਹਾਦਸੇ ' 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਮੈਜਿਸਟ੍ਰੇਟ ਮਨੀਸ਼ ਵਰਮਾ ਨੇ ਦੱਸਿਆ ਕਿ ਇਸ ਹਾਦਸੇ 'ਚ ਜਖ਼ਮੀ ਹੋਏ 5 ਹੋਰ ਮਜ਼ਦੂਰ ਹਸਪਤਾਲ 'ਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਾਜੀਵ ਦੀਕਸ਼ਤ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਕਰੀਬ 8.30 ਵਜੇ ਥਾਣਾ ਬਿਸਰਖ ਖੇਤਰ 'ਚ 'ਆਮਰਪਾਲੀ ਡ੍ਰੀਮ ਵੈਲੀ ਸੋਸਾਇਟੀ' ਦੇ ਨਿਰਮਾਣ ਅਧੀਨ ਸਥਾਨ 'ਤੇ ਵਾਪਰਿਆ।

ਇਹ ਵੀ ਪੜ੍ਹੋ : ਗਰਭਵਤੀ ਨੂੰਹ ਨਾਲ ਸਹੁਰੇ ਨੇ ਕੀਤਾ ਜਬਰ ਜ਼ਿਨਾਹ, ਪਤੀ ਨੂੰ ਦੱਸਿਆ ਤਾਂ ਪੀੜਤਾ ਨੂੰ ਹੀ ਮਿਲੀ ਅਨੋਖੀ ਸਜ਼ਾ

ਦੀਕਸ਼ਤ ਨੇ ਕਿਹਾ,''ਨਿਰਮਾਣ ਅਧੀਨ ਸਥਾਨ 'ਤੇ ਇਸਤੇਮਾਲ ਕੀਤੀ ਜਾ ਰਹੀ ਸਰਵਿਸ ਲਿਫ਼ਟ 14ਵੀਂ ਮੰਜ਼ਿਲ ਤੋਂ ਟੁੱਟ ਕੇ ਡਿੱਗ ਗਈ।'' ਪੁਲਸ ਡਿਪਟੀ ਕਮਿਸ਼ਨਰ ਸੁਨੀਤੀ ਨੇ ਦੱਸਿਆ ਕਿ ਸਰਵਿਸ ਲਿਫ਼ਟ ਦੇ ਡਿੱਗਣ ਨਾਲ ਜ਼ਖ਼ਮੀ ਹੋਏ 9 ਮਜ਼ਦੂਰਾਂ ਨੂੰ ਨੋਇਡਾ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਪੁਲ ਮੰਡਲ (45), ਅਰੁਣ ਮੰਡਲ (40), ਇਸ਼ਤਿਆਕ (23) ਅਤੇ ਆਰਿਸ (22) ਵਜੋਂ ਕੀਤੀ ਗਈ ਹੈ। ਸੁਨੀਤੀ ਨੇ ਦੱਸਿਆ ਕਿ ਕੁਲਦੀਪ ਪਾਲ, ਅਰਵਲ, ਕੈਫ ਅਲੀ, ਅਲੀ ਮੁਹੰਮਦ ਸਮੇਤ 5 ਮਜ਼ਦੂਰ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News