ਕਸ਼ਮੀਰ ''ਚ ਵੱਖ-ਵੱਖ ਮੁਕਾਬਲਿਆਂ ''ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀ ਕੀਤੇ ਢੇਰ, ਇਕ ਗ੍ਰਿਫ਼ਤਾਰ

Saturday, Mar 12, 2022 - 10:33 AM (IST)

ਕਸ਼ਮੀਰ ''ਚ ਵੱਖ-ਵੱਖ ਮੁਕਾਬਲਿਆਂ ''ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀ ਕੀਤੇ ਢੇਰ, ਇਕ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ 'ਚ ਰਾਤ ਭਰ ਚੱਲੇ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਫ਼ੋਰਸਾਂ ਨੇ ਇਕ ਪਾਕਿਸਤਾਨੀ ਸਮੇਤ ਚਾਰ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ, ਜਦੋਂ ਕਿ ਇਕ ਨੂੰ ਗ੍ਰਿਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੁਲਵਾਮਾ, ਗਾਂਦੇਰਬਲ ਅਤੇ ਹੰਦਵਾੜਾ 'ਚ ਹੋਏ ਤਿੰਨ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਫ਼ੋਰਸਾਂ ਨੇ 4 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਕਸ਼ਮੀਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਰਾਤ 4-5 ਥਾਂਵਾਂ 'ਤੇ ਸਾਂਝੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਦੇ 2-2 ਅੱਤਵਾਦੀ ਮਾਰੇ ਗਏ ਹਨ। 

PunjabKesari

ਪੁਲਸ ਨੇ ਸ਼੍ਰੀ ਕੁਮਾਰ ਦੇ ਹਵਾਲੇ ਤੋਂ ਟਵੀਟ ਕੀਤਾ,''ਪੁਲਵਾਮਾ 'ਚ ਮੁਕਾਬਲੇ ਦੌਰਾਨ ਹੁਣ ਤੱਕ ਇਕ ਪਾਕਿਸਤਾਨੀ ਅੱਤਵਾਦੀ ਸਮੇਤ ਜੈਸ਼ ਦੇ 2 ਅੱਤਵਾਦੀ ਮਾਰੇ ਗਏ ਹਨ। ਉੱਥੇ ਹੀ ਗਾਂਦੇਰਬਲ ਅਤੇ ਹੰਦਵਾੜਾ 'ਚ ਹੋਏ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਮਾਰੇ ਗਏ। ਨਾਲ ਹੀ ਇਕ ਅੱਤਵਾਦੀ ਨੂੰ ਜਿਊਂਦੇ ਗ੍ਰਿਫ਼ਤਾਰ ਕੀਤਾ ਗਿਆ ਹੈ।'' ਪੁਲਸ ਨੇ ਦੱਸਿਆ ਕਿ 2 ਅੱਤਵਾਦੀਆਂ ਨੂੰ ਸ਼ਨੀਵਾਰ ਸਵੇਰੇ ਪੁਲਵਾਮਾ 'ਚ ਜਦੂਰਾ ਦੇ ਚੇਵਾਕਲਾਂ ਇਲਾਕੇ 'ਚ ਸੁਰੱਖਿਆ ਫ਼ੋਰਸਾਂ ਨੇ ਢੇਰ ਕਰ ਦਿੱਤਾ। ਇੱਥੇ ਮੁਕਾਬਲਾ ਸ਼ੁੱਕਰਵਾਰ ਦੇਰ ਸ਼ਾਮ ਸ਼ੁਰੂ ਹੋਇਆ ਸੀ। ਉੱਥੇ ਹੀ ਹੰਦਵਾੜਾ ਦੇ ਰਜਵਾਰ ਇਲਾਕੇ ਦੇ ਨੇਚਾਮਾ 'ਚ ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ ਇਕ ਅੱਤਵਾਦੀ ਨੂੰ ਮਾਰ ਸੁੱਟਿਆ। ਪੁਲਸ ਨੇ ਤੀਜਾ ਮੁਕਾਬਲਾ ਗਾਂਦੇਰਬਲ 'ਚ ਹੋਇਆ, ਜਿਸ 'ਚ ਇਕ ਅੱਤਵਾਦੀ ਮਾਰਿਆ ਗਿਆ। ਦੱਸਣਯੋਗ ਹੈ ਕਿ ਸੁਰੱਖਿਆ ਫ਼ੋਰਸਾਂ ਨੇ ਟਾਰਗੇਟ ਕਤਲਾਂ ਦੇ ਮੱਦੇਨਜ਼ਰ ਪੂਰੇ ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਸ਼ੁੱਕਰਵਾਰ ਸ਼ਾਮ ਅੱਤਵਾਦੀਆਂ ਨੇ ਇਕ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

PunjabKesari


author

DIsha

Content Editor

Related News