ਹੈਰਾਨੀਜਨਕ ਮਾਮਲਾ ; ਚਾਕਲੇਟ ''ਚੋਂ ਨਿਕਲੇ ਨਕਲੀ ਦੰਦ, ਦੇਖਦੇ ਹੀ ਡਰ ਗਈ ਪ੍ਰਿੰਸੀਪਲ
Sunday, Jul 21, 2024 - 12:25 PM (IST)
ਖਰਗੌਨ (ਵਾਰਤਾ)- ਮੱਧ ਪ੍ਰਦੇਸ਼ ਦੇ ਖਰਗੌਨ ਜ਼ਿਲ੍ਹੇ ਦੀ ਇਕ ਸੇਵਾਮੁਕਤ ਪ੍ਰਿੰਸੀਪਲ ਨੂੰ ਤੋਹਫ਼ੇ ਵਜੋਂ ਦਿੱਤੀ ਗਈ ਚਾਕਲੇਟ 'ਚੋਂ ਚਾਰ ਦੰਦ ਨਿਕਲਣ ਦੀ ਘਟਨਾ ਦਾ ਨੋਟਿਸ ਲੈਂਦੇ ਹੋਏ ਫੂਡ ਸੁਰੱਖਿਆ ਵਿਭਾਗ ਨੇ ਵਿਕ੍ਰੇਤਾ ਏਜੰਸੀ ਤੋਂ ਨਮੂਨੇ ਜ਼ਬਤ ਕਰ ਲਏ ਹਨ। ਜਨਸੰਪਰਕ ਵਿਭਾਗ ਵਲੋਂ ਜਾਰੀ ਬਿਆਨ ਅਨੁਸਾਰ ਫੂਡ ਸੁਰੱਖਿਆ ਅਧਿਕਾਰੀਆਂ ਦੀ ਟੀਮ ਨੇ ਸ਼ਨੀਵਾਰ ਨੂੰ ਖਰਗੌਨ ਸ਼ਹਿਰ ਦੀ ਬੈਂਕ ਕਾਲੋਨੀ 'ਚ ਰਹਿੰਦੀ ਨਿੱਜੀ ਸਕੂਲ ਦੀ ਸੇਵਾਮੁਕਤ ਪ੍ਰਿੰਸੀਪਲ ਮਾਇਆ ਦੇਵੀ ਗੁਪਤਾ ਨਾਲ ਗੱਲ ਕਰ ਚਾਕਲੇਟ 'ਚ ਚਾਰ ਨਕਲੀ ਦੰਦ ਨਿਕਲਣ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ। ਮੁੱਖ ਫੂਡ ਸੁਰੱਖਿਆ ਅਧਿਕਾਰੀ ਐੱਚ.ਐੱਲ. ਅਵਾਸਿਆ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਸਿਰਫ਼ ਚਾਕਲੇਟ ਦਾ ਰੈਪਰ ਦਿੱਤਾ ਹੈ ਪਰ ਇਸ 'ਚ ਨਿਕਲੇ ਚਾਰ ਦੰਦ ਨਹੀਂ ਸੌਂਪੇ ਹਨ।
ਉਨ੍ਹਾਂ ਦੱਸਿਆ ਕਿ ਚਾਕਲੇਟ ਦੀ ਏਜੰਸੀ ਤੋਂ ਇਸ ਬ੍ਰਾਂਡ ਦੀ ਚਾਕਲੇਟ ਦੇ ਨਮੂਨੇ ਲੈ ਕੇ ਜਾਂਚ ਲਈ ਫੂਡ ਟੈਸਟਿੰਗ ਪ੍ਰਯੋਗਸ਼ਾਲਾ ਭੋਪਾਲ ਭੇਜੇ ਜਾ ਰਹੇ ਹਨ। ਜਾਂਚ ਤੋਂ ਬਾਅਦ ਸੰਬੰਧਤ ਵਿਕ੍ਰੇਤਾ ਅਤੇ ਕੰਪਨੀ ਵਿਰੁੱਧ ਫੂਡ ਸੁਰੱਖਿਆ ਐਂਡ ਸਟੈਂਡਰਡ ਐਕਟ 2006, ਨਿਯਮ 2011 ਦੇ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ 70 ਸਾਲਾ ਛਾਇਆ ਦੇਵੀ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸੇਵਾਮੁਕਤ ਹੋਣ ਤੋਂ ਬਾਅਦ ਇਕ ਸਮਾਜਿਕ ਸੇਵਾ ਸੰਸਥਾ 'ਚ ਕੰਮ ਕਰਦੀ ਹੈ। 5 ਦਿਨ ਪਹਿਲਾਂ ਉਸ ਨੂੰ ਕਿਸੇ ਬੱਚੇ ਨੇ ਜਨਮਦਿਨ 'ਤੇ ਚਾਕਲੇਟ ਦਿੱਤੀ ਸੀ। ਜਦੋਂ ਸ਼ਨੀਵਾਰ ਨੂੰ ਇਸ ਨੂੰ ਖਾਧਾ ਤਾਂ ਕਾਫ਼ੀ ਕਰੰਚੀ ਲੱਗੀ, ਜਦੋਂ ਜ਼ਿਆਦਾ ਆਵਾਜ਼ ਆਈ ਤਾਂ ਇਸ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਦੰਦ ਨਜ਼ਰ ਆਏ। ਉਨ੍ਹਾਂ ਨੇ ਇਸ ਦੀਆਂ ਫੋਟੋਆਂ ਖਿੱਚੀਆਂ ਅਤੇ ਵੀਡੀਓ ਵੀ ਬਣਵਾਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e