ਦਰਦਨਾਕ ਹਾਦਸਾ: ਤਾਲਾਬ ''ਚ ਡੁੱਬਣ ਨਾਲ 4 ਬੱਚਿਆਂ ਦੀ ਮੌਤ, ਮਚਿਆ ਕੋਹਰਾਮ

04/30/2023 5:58:32 PM

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਨਰਵਲ ਖੇਤਰ ਦੇ ਅੰਮ੍ਰਿਤ ਤਾਲਾਬ 'ਚ ਨਹਾਉਣ ਗਏ 4 ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਘਟਨਾ ਸ਼ਨੀਵਾਰ ਨੂੰ ਉਸ ਸਮੇਂ ਵਾਪਰੀ, ਜਦੋਂ 5 ਸਕੂਲੀ ਵਿਦਿਆਰਥੀ ਤਾਲਾਬ 'ਚ ਨਹਾਉਣ ਗਏ। ਉਨ੍ਹਾਂ ਦੱਸਿਆ ਕਿ ਇਕ ਸਾਥੀ ਦਾ ਪੈਰ ਫਿਸਲਣ ਮਗਰੋਂ ਉਸ ਨੂੰ ਬਚਾਉਣ ਲਈ ਸਾਰੇ ਤਾਲਾਬ 'ਚ ਡੂੰਘੇ ਪਾਣੀ ਵਿਚ ਚਲੇ ਗਏ ਅਤੇ ਡੁੱਬ ਗਏ, ਜਿਸ ਵਿਚ 4 ਬੱਚਿਆਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਇਮਾਰਤ ਹਾਦਸਾ; 18 ਘੰਟੇ ਬਾਅਦ ਮਲਬੇ 'ਚੋਂ ਜ਼ਿੰਦਾ ਕੱਢਿਆ ਸ਼ਖ਼ਸ, ਤਲਾਸ਼ੀ ਮੁਹਿੰਮ ਜਾਰੀ

ਘਟਨਾ ਮੰਗਰੋਂ ਗੁੱਸੇ 'ਚ ਆਏ ਪਰਿਵਾਰ ਵਾਲਿਆਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਹੰਗਾਮਾ ਕੀਤਾ। ਹਾਲਾਂਕਿ ਪੁਲਸ ਨੇ ਕਿਸ ਤਰ੍ਹਾਂ ਸਥਿਤੀ ਨੂੰ ਕੰਟਰੋਲ ਕੀਤਾ। ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਹਾਈ ਸਕੂਲ ਦੇ ਵਿਦਿਆਰਥੀ 15 ਸਾਲਾ ਸਸ਼ਮ, 14 ਸਾਲਾ ਅਭੈ ਸਵਿਤਾ, 7ਵੀਂ ਜਮਾਤ ਦੇ 13 ਸਾਲਾ ਕ੍ਰਿਸ਼ਨਾ ਅਤੇ 12 ਸਾਲਾ ਦਿਵਯਾਂਸ਼ ਅਵਸਥੀ ਦੇ ਰੂਪ ਵਿਚ ਕੀਤੀ ਗਈ ਹੈ। ਸਹਾਇਕ ਪੁਲਸ ਕਮਿਸ਼ਨਰ (ਚਕੇਰੀ) ਅਮਰਨਾਥ ਯਾਦਵ ਨੇ ਦੱਸਿਆ ਕਿ 12 ਤੋਂ 15 ਸਾਲ ਦੀ ਉਮਰ ਦੇ 5 ਨਾਬਾਲਗ ਅੰਮ੍ਰਿਤ ਤਾਲਾਬ ਵਿਚ ਨਹਾਉਣ ਗਏ ਸਨ, ਜਿਨ੍ਹਾਂ ਵਿਚੋਂ ਇਕ ਦਾ ਗਲਤੀ ਨਾਲ ਪੈਰ ਫਿਸਲ ਗਿਆ ਅਤੇ ਉਹ ਡੂੰਘੇ ਪਾਣੀ 'ਚ ਚੱਲਿਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਦੇ ਹੋਰ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਡੁੱਬ ਗਏ।

ਇਹ ਵੀ ਪੜ੍ਹੋ- ਲੁਧਿਆਣਾ ਗੈਸ ਲੀਕ ਘਟਨਾ ’ਚ ਹੁਣ ਤਕ 11 ਲੋਕਾਂ ਦੀ ਮੌਤ, ਰਾਹਤ ਕਾਰਜ ਅਜੇ ਵੀ ਜਾਰੀ

ਯਾਦਵ ਨੇ ਦੱਸਿਆ ਕਿ ਮਦਦ ਲਈ ਉਨ੍ਹਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਪਿੰਡ ਵਾਸੀਆਂ ਨੇ ਇਕ ਨੂੰ ਬਚਾਇਆ ਜਦਕਿ 4 ਹੋਰ ਡੁੱਬ ਗਏ। ਬੱਚਿਆਂ ਨੂੰ ਬਾਅਦ ਵਿਚ ਚਕੇਰੀ ਦੇ ਕਾਂਸ਼ੀਰਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚਿਆਂ ਦੇ ਡੁੱਬਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਬੀ.ਪੀ ਜੋਗਦੰਦ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਵਿਸਾਖ ਜੀ. ਅਈਅਰ ਘਟਨਾ ਦਾ ਜਾਇਜ਼ਾ ਲੈਣ ਕਾਂਸ਼ੀ ਰਾਮ ਟਰਾਮਾ ਸੈਂਟਰ ਪਹੁੰਚੇ। ਜੋਗਦੰਦ ਨੇ ਦੁਖੀ ਪਰਿਵਾਰਾਂ ਨੂੰ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਤਾਂ ਜੋ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਇਹ ਵੀ ਪੜ੍ਹੋ- ਮਾਫ਼ੀਆ ਤੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਨੂੰ 14 ਸਾਲ ਪੁਰਾਣੇ ਮਾਮਲੇ 'ਚ 10 ਸਾਲ ਦੀ ਜੇਲ੍ਹ


Tanu

Content Editor

Related News