ਬਿਹਾਰ ''ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਤਾਲਾਬ ''ਚ ਡੁੱਬਣ ਨਾਲ ਮੌਤ

Saturday, Aug 13, 2022 - 12:04 PM (IST)

ਬਿਹਾਰ ''ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਤਾਲਾਬ ''ਚ ਡੁੱਬਣ ਨਾਲ ਮੌਤ

ਸਮਸਤੀਪੁਰ (ਵਾਰਤਾ)- ਬਿਹਾਰ 'ਚ ਸਮਸਤੀਪੁਰ ਜ਼ਿਲ੍ਹੇ ਦੇ ਚਕਮੇਹਸੀ ਥਾਣਾ ਖੇਤਰ 'ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਤਾਲਾਬ 'ਚ ਡੁੱਬ ਕੇ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਜ਼ਿਲੇ ਦੇ ਬੇਲਸੰਡੀ ਪਿੰਡ ਵਾਸੀ ਚੰਪਾ ਦੇਵੀ ਦਾ 10 ਸਾਲਾ ਬੇਟਾ ਗੌਤਮ ਕੁਮਾਰ ਸ਼ੁੱਕਰਵਾਰ ਦੇਰ ਸ਼ਾਮ ਟਾਇਲਟ ਗਿਆ ਸੀ। ਇਸ ਦੌਰਾਨ ਪੈਰ ਫਿਸਲਣ ਨਾਲ ਉਹ ਤਾਲਾਬ 'ਚ ਡੁੱਬ ਗਿਆ। 

ਉਸ ਨੂੰ ਡੁੱਬਦਾ ਦੇਖ ਬਚਾਉਣ ਗੀ ਮਾਂ ਚੰਪਾ ਦੇਵੀ, ਭੈਣ ਆਂਚਲ ਕੁਮਾਰੀ ਅਤੇ ਕਾਜਲ ਕੁਮਾਰ ਵੀ ਤਾਲਾਬ ਦੇ ਡੂੰਘੇ ਪਾਣੀ 'ਚ ਡੁੱਬ ਗਈਆਂ, ਜਿਸ 'ਚ ਸਾਰਿਆਂ ਦੀ ਮੌਤ ਹੋ ਗਈ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਸ ਨੇ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਲਾਸ਼ਾਂ ਦੀ ਬਰਾਮਦਗੀ ਲਈ ਖੋਜ ਸ਼ੁਰੂ ਕੀਤੀ। ਗੋਤਾਖੋਰਾਂ ਦੀ ਮਦਦ ਨਾਲ ਸ਼ਨੀਵਾਰ ਨੂੰ ਚਾਰੇ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਸ ਨੇ ਸਾਰੀਆਂ ਲਾਸ਼ਾਂ ਪੋਸਟਮਾਰਟਮ ਲਈ ਸਮਸਤੀਪੁਰ ਸਦਰ ਹਸਪਤਾਲ ਭੇਜ ਦਿੱਤੀਆਂ ਹਨ।


author

DIsha

Content Editor

Related News