ਮਹਾਰਾਸ਼ਟਰ ਦੇ ਅਹਿਮਦਨਗਰ ''ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਹੱਤਿਆ
Monday, Jun 19, 2017 - 12:21 AM (IST)

ਨਾਸਿਕ— ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ 'ਚ ਅਣਪਛਾਤੇ ਲੋਕਾਂ ਨੇ ਤੜਕੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਹੱਤਿਆ ਕਰ ਦਿੱਤੀ, ਜਿਸ 'ਚ ਇਕ ਲੜਕਾ ਅਤੇ ਇਕ ਲੜਕੀ ਸ਼ਾਮਲ ਹੈ।
ਪੁਲਸ ਮੁਤਾਬਕ ਮ੍ਰਿਤਕ ਅਹਿਮਦਨਗਰ ਜ਼ਿਲੇ 'ਚ ਸ਼ਿਵਗਾਓ ਤਹਿਸੀਲ ਵਿਦਿਆਨਗਰ ਨਿਵਾਸੀ ਅੱਪਾਸਹਿਬ ਹਰਵਾਨੇ (57), ਸੁਨੰਦਾ ਅੱਪਾਸਹਿਬ ਹਰਵਾਨੇ (45), ਸਨੇਹਿਲ ਹਰਵਾਨੇ (18) ਅਤੇ ਮਰਕੰਦ ਹਰਵਾਨੇ (15) ਸਨ। ਪੁਲਸ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕ ਅੱਪਾਸਹਿਬ ਦੇ ਘਰ 'ਚ ਵੜ੍ਹੇ ਅਤੇ ਉਨ੍ਹਾਂ ਦੀ ਨਾਲ ਹੀ ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆ ਦੀ ਹੱਤਿਆ ਕਰ ਦਿੱਤੀ। ਪੁਲਸ ਮਾਮਲਾ ਦਰਜ ਕਰ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ।