ਟਰੱਕ ਅਤੇ ਕਾਰ ਦੀ ਟੱਕਰ ਦੌਰਾਨ ਮਰੀਜ਼ ਸਣੇ ਚਾਰ ਲੋਕਾਂ ਦੀ ਮੌਤ

06/26/2017 11:28:24 PM

ਉੜੀਸਾ— ਉੜੀਸਾ ਦੇ ਢੇਕਨਾਲ ਜ਼ਿਲੇ 'ਚ ਇਕ ਕਾਰ ਅਤੇ ਟਰੱਕ ਦੀ ਹੋਈ ਆਪਸ 'ਚ ਟੱਕਰ ਦੌਰਾਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ 'ਚ ਦੋ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਇਹ ਘਟਨਾ ਰਾਸ਼ਟਰੀ ਰਾਜਮਾਰਗ 55 ਦੇ ਨੇੜੇ ਨਧਾਰਾ 'ਚ ਉਸ ਸਮੇਂ ਹੋਈ ਜਦੋਂ ਇਕ ਮਰੀਜ਼ ਨੂੰ ਲਿਜਾ ਰਹੀ ਗੱਡੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਮਰੀਜ਼ ਮਹਿਲਾ ਕੈਂਸਰ ਤੋਂ ਪੀੜਤ ਸੀ। ਪੁਲਸ ਨੇ ਦੱਸਿਆ ਕਿ ਮਰੀਜ਼, ਉਸ ਦਾ ਪਤੀ, ਬੇਟਾ ਅਤੇ ਡਰਾਇਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਮਰੀਜ਼ ਨੂੰ ਕੀਮੋਥੈਰੇਪੀ  ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਮਰੀਜ਼ ਦੇ ਸਬੰਧਿਤ ਜ਼ਖਮੀ ਲੋਕਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


Related News