ਭਿਆਨਕ ਸੜਕ ਹਾਦਸੇ ''ਚ ਪਿਤਾ-ਪੁੱਤਰ ਸਮੇਤ 4 ਲੋਕਾਂ ਦੀ ਮੌਤ

01/13/2024 1:57:40 PM

ਬੀਡ- ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ 'ਚ ਇਕ ਟਰੱਕ ਅਤੇ ਚਾਰ ਪਹੀਆ ਵਾਹਨ ਵਿਚਾਲੇ ਹੋਈ ਟੱਕਰ 'ਚ ਪਿਤਾ-ਪੁੱਤਰ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ 9.30 ਵਜੇ ਅਹਿਮਦਪੁਰ-ਅਹਿਮਦਨਗਰ ਹਾਈਵੇ 'ਤੇ ਬੀਡ ਤਾਲੁਕਾ ਦੇ ਸਸੇਵਾੜੀ ਪਿੰਡ 'ਚ ਵਾਪਰਿਆ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 4 ਪਹੀਆ ਵਾਹਨ ਜ਼ਿਲ੍ਹੇ ਦੇ ਮਾਂਜਰਸੁੰਭਾ ਦੇ ਰਸਤੇ ਪਟੋਦਾ ਜਾ ਰਿਹਾ ਸੀ ਜਦੋਂ ਉਹ ਉਲਟ ਦਿਸ਼ਾ ਤੋਂ ਆ ਰਹੇ ਇਕ ਪਾਈਪ ਨਾਲ ਭਰੇ ਟਰੱਕ ਨਾਲ ਟਕਰਾ ਗਿਆ। ਅਧਿਕਾਰੀ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਚਾਰ ਪਹੀਆ ਵਾਹਨ ਟਰੱਕ 'ਚ ਫਸ ਗਿਆ ਅਤੇ ਕੁਝ ਦੂਰੀ ਤੱਕ ਘੜੀਸਿਆ ਗਿਆ। ਫੋਰ-ਵ੍ਹੀਲਰ 'ਚ ਸਵਾਰ 3 ਲੋਕਾਂ ਅਤੇ ਟਰੱਕ ਡਰਾਈਵਰ ਗਹਿਨੀਨਾਥ ਗਰਜੇ (31) ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਤੋਂ ਇਲਾਵਾ ਹੋਰ ਮ੍ਰਿਤਕਾਂ ਦੀ ਪਛਾਣ ਪ੍ਰਹਿਲਾਦ ਘਰਤ (63), ਉਸ ਦੇ ਪੁੱਤਰ ਨਿਤਿਨ (41) ਅਤੇ ਵਿਨੋਦ ਸਨਪ (40) ਵਜੋਂ ਹੋਈ ਹੈ।


Tanu

Content Editor

Related News