ਦਿੱਲੀ ਹਾਈ ਕੋਰਟ ਦੇ 4 ਨਵੇਂ ਜੱਜਾਂ ਨੇ ਅਹੁਦੇ ਦੀ ਸਹੁੰ ਚੁਕੀ

Monday, Feb 28, 2022 - 01:41 PM (IST)

ਦਿੱਲੀ ਹਾਈ ਕੋਰਟ ਦੇ 4 ਨਵੇਂ ਜੱਜਾਂ ਨੇ ਅਹੁਦੇ ਦੀ ਸਹੁੰ ਚੁਕੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਚਾਰ ਨਵੇਂ ਜੱਜਾਂ ਨੇ ਸੋਮਵਾਰ ਨੂੰ ਅਹੁਦੇ ਦੀ ਸਹੁੰ ਚੁਕੀ। ਹੁਣ ਹਾਈ ਕੋਰਟ 'ਚ ਜੱਜਾਂ ਦੀ ਕੁੱਲ ਗਿਣਤੀ 34 ਹੋ ਗਈ ਹੈ। ਇਸ ਅਦਾਲਤ 'ਚ ਵਧ ਤੋਂ ਵਧ 60 ਜੱਜਾਂ ਦੀ ਨਿਯੁਕਤੀ ਕੀਤੀ ਜਾ ਸਕਦੀ ਹੈ। ਚੀਫ਼ ਜਸਟਿਸ ਡੀ.ਐੱਨ. ਪਟੇਲ ਨੇ ਜੱਜਾ ਨੀਨਾ ਬੰਸਲ ਕ੍ਰਿਸ਼ਨਾ, ਜੱਜ ਦਿਨੇਸ਼ ਕੁਮਾਰ ਸ਼ਰਮਾ, ਜੱਜ ਅਨੂਪ ਕੁਮਾਰ ਮੇਂਦੀਰਤਾ ਅਤੇ ਜੱਜ ਸੁਧੀਰ ਕੁਮਾਰ ਜੈਨ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਨੂੰ 25 ਫਰਵਰੀ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਸਹੁੰ ਚੁੱਕ ਸਮਾਰੋਹ ਚੀਫ਼ ਜਸਟਿਸ ਦੀ ਅਦਾਲਤ 'ਚ ਹੋਰ ਹਾਈ ਕੋਰਟ ਦੇ ਜੱਜਾਂ, ਸਹੁੰ ਚੁਕਣ ਵਾਲੇ ਜੱਜਾਂ ਅਤੇ ਵਕੀਲਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ 'ਚ ਸੰਪੰਨ ਹੋਇਆ। 

ਇਹ ਵੀ ਪੜ੍ਹੋ : ਯੂਕ੍ਰੇਨ-ਰੂਸ ਜੰਗ : 'ਆਪਰੇਸ਼ਨ ਗੰਗਾ' ਦੇ ਅਧੀਨ 249 ਭਾਰਤੀਆਂ ਨੂੰ ਲੈ ਕੇ 5ਵੀਂ ਫਲਾਈਟ ਪੁੱਜੀ ਭਾਰਤ

ਜੱਜ ਕ੍ਰਿਸ਼ਨਾ ਇੱਥੇ ਸਾਕੇਤ ਜ਼ਿਲ੍ਹਾ ਅਦਾਲਤ 'ਚ ਪ੍ਰਧਾਨ ਜ਼ਿਲ੍ਹਾ ਅਤੇ ਸੈਸ਼ਨ ਅਦਾਤ ਦੇ ਰਜਿਸਟਰਾਰ ਜਨਰਲ ਵੀ ਰਹਿ ਚੁਕੇ ਹਨ। ਜੱਜ ਮੇਂਦੀਰਤਾ ਕਾਨੂੰਨ ਮੰਤਰਾਲਾ 'ਚ ਕੇਂਦਰੀ ਕਾਨੂੰਨ ਸਕੱਤਰ ਸਨ। ਅਜਿਹਾ ਪਹਿਲੀ ਵਾਰ ਹੈ, ਜਦੋਂ ਇਕ ਕੇਂਦਰੀ ਕਾਨੂੰਨ ਸਕੱਤਰ ਨੂੰ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਹੈ। ਜੱਜ ਜੈਨ ਰਾਊਜ ਐਵੇਨਿਊ ਕੋਰਟ ਦੇ ਪ੍ਰਧਾਨ ਜ਼ਿਲ੍ਹਾ ਸੈਸ਼ਨ ਜੱਜ ਸਹਿ ਵਿਸ਼ੇਸ਼ ਅਦਾਲਤ ਦੇ ਅਹੁਦੇ 'ਤੇ ਤਾਇਨਾਤ ਸਨ। ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਇਕ ਫਰਵਰੀ 2022 ਨੂੰ ਹੋਈ ਆਪਣੀ ਬੈਠਕ 'ਚ ਦਿੱਲੀ ਹਾਈ ਕੋਰਟ 'ਚ 6 ਨਿਆਇਕ ਅਧਿਕਾਰੀਆਂ ਨੂੰ ਜੱਜਾਂ ਦੇ ਰੂਪ 'ਚ ਤਾਇਨਾਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਕੇਂਦਰ ਨੇ 6 'ਚੋਂ ਹਾਈ ਕੋਰਟ ਦੇ ਜੱਜਾਂ ਦੇ ਰੂਪ 'ਚ ਤਾਇਨਾਤ ਹੋਣ ਵਾਲੇ 4 ਜੱਜਾਂ ਦੇ ਨਾਂਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News