ਰਾਜਸਥਾਨ ''ਚ ਓਮੀਕਰੋਨ ਵੇਰੀਐਂਟ ਦੇ ਮੁੜ ਚਾਰ ਮਾਮਲੇ ਆਏ ਸਾਹਮਣੇ

Wednesday, Dec 22, 2021 - 09:01 PM (IST)

ਜੈਪੁਰ - ਰਾਜਸਥਾਨ ਵਿੱਚ ਓਮੀਕਰੋਨ ਵੇਰੀਐਂਟ ਦੇ ਅੱਜ ਚਾਰ ਨਵੇਂ ਮਾਮਲੇ ਸਾਹਮਣੇ ਆਏ। ਮੈਡੀਕਲ ਵਿਭਾਗ ਅਨੁਸਾਰ ਇਸ ਨਾਲ ਪ੍ਰਦੇਸ਼ ਵਿੱਚ ਓਮੀਕਰੋਨ ਮਰੀਜ਼ਾਂ ਦੀ ਗਿਣਤੀ ਵਧ ਕੇ 22 ਪਹੁੰਚ ਗਈ ਹੈ। ਇਨ੍ਹਾਂ ਵਿੱਚ 19 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਵਿਭਾਗ ਮੁਤਾਬਕ ਜੈਪੁਰ ਦੇ ਪ੍ਰਤਾਪਨਗਰ ਨਿਵਾਸੀ ਇੱਕ ਬਜ਼ੁਰਗ ਅਤੇ ਜਵਾਹਰ ਨਗਰ ਦੀ ਬਰਮੀਜ ਕਲੋਨੀ ਨਿਵਾਸੀ ਪਤੀ-ਪਤਨੀ ਦੀ ਜੀਨੋਮ ਸਿਕਵੈਂਸਿੰਗ ਦੀ ਰਿਪੋਟਰ ਵਿੱਚ ਇਨ੍ਹਾਂ ਵਿੱਚ ਓਮੀਕਰੋਨ ਵੇਰੀਐਂਟ ਪਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇੱਕ ਵਿਦੇਸ਼ੀ ਮਹਿਲਾ ਵਿੱਚ ਵੀ ਓਮੀਕਰੋਨ ਵੇਰੀਐਂਟ ਪਾਇਆ ਗਿਆ ਹੈ। ਮਹਿਲਾ ਕੇਨੀਆ ਦੀ ਰਹਿਣ ਵਾਲੀ ਹੈ ਜੋ ਫਿਲਹਾਲ ਦਿੱਲੀ ਦੇ ਹਸਪਤਾਲ ਵਿੱਚ ਇਕਾਂਤਵਾਸ ਵਿੱਚ ਹੈ।

ਬਜ਼ੁਰਗ ਨੂੰ ਪਿਛਲੇ 10 ਦਸੰਬਰ ਨੂੰ ਬੁਖਾਰ ਦੇ ਲੱਛਣ ਹੋਣ 'ਤੇ ਹਸਪਤਾਲ ਵਿੱਚ ਦਾਖਲ ਕਰਾ ਕੇ ਜਾਂਚ ਕਰਨ 'ਤੇ ਉਸ ਵਿੱਚ ਕੋਰੋਨਾ ਪਾਇਆ ਗਿਆ ਸੀ। ਬਾਅਦ ਵਿੱਚ ਰਿਪੋਟਰ ਨੈਗੇਟਿਵ ਆਉਣ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਸੀ। ਪਤੀ-ਪਤਨੀ ਦੀ ਪਿਛਲੇ 12 ਦਸੰਬਰ ਦੀ ਜਾਂਚ ਕਰਾਉਣ 'ਤੇ ਦੋਨਾਂ ਦੀ ਰਿਪੋਟਰ ਕੋਰੋਨਾ ਪਾਜ਼ੇਟਿਵ ਆਉਣ 'ਤੇ ਉਹ ਉਦੋਂ ਤੋਂ ਇਕਾਂਤਵਾਸ ਵਿੱਚ ਸਨ। ਇਨ੍ਹਾਂ ਲੋਕਾਂ ਦੀ ਓਮੀਕਰੋਨ ਵੇਰੀਐਂਟ ਰਿਪੋਟਰ ਆਉਣ ਤੋਂ ਬਾਅਦ ਤਿੰਨ ਲੋਕਾਂ ਨੂੰ ਆਰ.ਯੂ.ਐੱਚ.ਐੱਸ. ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜਦੋਂ ਕਿ ਵਿਦੇਸ਼ੀ ਮਹਿਲਾ ਦੇ ਦਿੱਲੀ ਹਸਪਤਾਲ ਵਿੱਚ ਹੋਣ ਕਾਰਨ ਇਸ ਬਾਰੇ ਵਿੱਚ ਦਿੱਲੀ ਨੂੰ ਸੂਚਿਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News