ਹਰਿਆਣਾ ''ਚ ਵੱਡਾ ਫੇਰਬਦਲ, ਇਨੈਲੋ ਦੇ 4 ਸਾਬਕਾ ਵਿਧਾਇਕ ਜੇਜੇਪੀ ''ਚ ਸ਼ਾਮਿਲ

09/06/2019 4:22:30 PM

ਚੰਡੀਗੜ੍ਹ—ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਇੱਕ ਹੋਰ ਵੱਡਾ ਫੇਰਬਦਲ ਹੋ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਚਾਰ ਸਾਬਕਾ ਵਿਧਾਇਕਾਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) 'ਚ ਸ਼ਾਮਿਲ ਹੋ ਗਏ ਹਨ। ਦਿੱਲੀ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਦੁਸਯੰਤ ਚੌਟਾਲਾ ਦੀ ਅਗਵਾਈ 'ਚ ਨੈਨਾ ਚੌਟਾਲਾ, ਅਨੂਪ ਧਾਰਕ, ਰਾਜਦੀਪ ਙੌਗਟ, ਪ੍ਰਿਥੀ ਨੰਬਰਦਾਰ ਨੇ ਹੁਣ ਜੇਜੇਪੀ 'ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ 2 ਦਿਨ ਪਹਿਲਾਂ ਚਾਰ ਸਾਬਕਾ ਵਿਧਾਇਕਾਂ ਨੇ ਇਨੈਲੋ ਦੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤੇ ਸਨ।

ਪ੍ਰੈੱਸ ਕਾਨਫਰੰਸ 'ਚ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਜਿਵੇਂ ਹੀ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗੇਗਾ, ਸਾਰਿਆਂ ਨੂੰ ਦੱਸ ਦਿੱਤਾ ਜਾਵੇਗਾ ਕਿ ਜੇਜੇਪੀ ਅਤੇ ਬਸਪਾ ਕਿਹੜੀਆਂ-ਕਿਹੜੀਆਂ ਸੀਟਾਂ 'ਤੇ ਚੋਣਾਂ ਲੜਨਗੀਆਂ। ਜੇਜੇਪੀ ਕਿਸੇ ਵੀ ਮਹਾਗਠਜੋੜ ਦਾ ਹਿੱਸਾ ਨਹੀਂ ਬਣੇਗੀ। ਜੇਕਰ ਇਨੈਲੋ ਅਤੇ ਕਾਂਗਰਸ ਇੱਕ ਹੋ ਜਾਂਦੀਆਂ ਹਨ ਤਾਂ ਚੌਟਾਲਾ ਸਾਹਿਬ ਦੀ ਰਾਜਨੀਤੀ ਨਹੀਂ ਬਚੇਗੀ। ਚੌਧਰੀ ਦੇਵੀ ਲਾਲ ਵੱਲੋਂ ਕੀਤੇ ਗਏ ਸੰਘਰਸ਼ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਵੇਗਾ।

ਦੁਸ਼ਯੰਤ ਚੌਟਾਲਾ ਨੇ ਖਾਪ ਪੰਚਾਇਤਾਂ ਦੀ ਮੁਹਿੰਮ ਨੂੰ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਚੌਟਾਲਾ ਪਰਿਵਾਰ ਰਾਜਨੀਤਿਕ ਤੌਰ 'ਤੇ ਇੱਕ ਨਹੀਂ ਹੋਵੇਗਾ। ਪਰਿਵਾਰਿਕ ਤੌਰ 'ਤੇ ਇੱਕ ਹੋਣ ਦਾ ਫੈਸਲਾ ਦਾਦਾ ਓਮ ਪ੍ਰਕਾਸ਼ ਅਤੇ ਪ੍ਰਕਾਸ਼ ਸਿੰਘ ਬਾਦਲ 'ਤੇ ਛੱਡ ਦਿੱਤਾ ਹੈ। ਰਾਜਨੀਤਿਕ ਤੌਰ 'ਤੇ ਸਾਡਾ ਗਠਜੋੜ ਬਸਪਾ ਦੇ ਨਾਲ ਹੀ ਹੈ ਵੈਸੇ ਵੀ ਰਾਜਨੀਤਿਕ ਗਠਜੋੜ ਦਾ ਫੈਸਲਾ ਪਾਰਟੀ ਅਤੇ ਗਠਜੋੜ ਦਾ ਪਾਰਟਨਰ ਲੈਂਦੇ ਹਨ।


Iqbalkaur

Content Editor

Related News