ਚਾਰ ਹੈਵਾਨਾਂ ਨੇ ਨਾਬਾਲਿਗਾ ਦੀ ਰੋਲੀ ਪੱਤ, 5 ਮਹੀਨੇ ਦੀ ਗਰਭਵਤੀ ਹੋਣ ਮਗਰੋਂ ਖੁੱਲ੍ਹਿਆ ਰਾਜ਼
Sunday, Jul 13, 2025 - 08:53 PM (IST)

ਚੰਦੌਲੀ (ਭਾਸ਼ਾ)- ਚੰਦੌਲੀ ਜ਼ਿਲੇ ਦੇ ਮੁਗਲਸਰਾਏ ਕੋਤਵਾਲੀ ਖੇਤਰ ’ਚ ਇਕ ਨਾਬਾਲਿਗ ਲੜਕੀ ਨਾਲ 4 ਲੋਕਾਂ ਨੇ ਕਥਿਤ ਤੌਰ ’ਤੇ ਸਮੂਹਿਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਪੀੜਤਾ ਦੇ 5 ਮਹੀਨਿਆਂ ਦੀ ਗਰਭਵਤੀ ਹੋਣ ’ਤੇ ਇਹ ਮਾਮਲਾ ਸਾਹਮਣੇ ਆਇਆ ਅਤੇ ਐੱਫ. ਆਈ. ਆਰ. ਦਰਜ ਕਰ ਕੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਧਿਰ ਵੱਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ, ਘਟਨਾ 5 ਮਹੀਨੇ ਪਹਿਲਾਂ ਦੀ ਹੈ।
ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਮੁਗਲਸਰਾਏ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ 16 ਸਾਲ ਦੀ ਲੜਕੀ ਇਸ ਸਾਲ ਫਰਵਰੀ ’ਚ ਸਵੇਰੇ ਘਰ ਦੇ ਬਾਹਰ ਸਾਫ਼-ਸਫਾਈ ਕਰ ਰਹੀ ਸੀ, ਉਦੋਂ ਕੁਝ ਨੌਜਵਾਨ ਉਸ ਨੂੰ ਇਕ ਮਕਾਨ ’ਚ ਜਬਰਨ ਲੈ ਗਏ ਅਤੇ ਉੱਥੇ ਉਸ ਨਾਲ ਜਬਰ-ਜ਼ਨਾਹ ਕੀਤਾ। ਸ਼ਿਕਾਇਤ ਮੁਤਾਬਕ, ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ ਘਟਨਾ ਬਾਰੇ ਕਿਸੇ ਨੂੰ ਵੀ ਦੱਸਣ ਤੋਂ ਮਨ੍ਹਾ ਕੀਤਾ, ਜਿਸ ਨਾਲ ਉਹ ਸਹਿਮ ਗਈ ਅਤੇ ਚੁੱਪ ਵੱਟ ਲਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e