ਤਾਮਿਲਨਾਡੂ ''ਚ ਇਕ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ

Monday, Sep 04, 2023 - 02:17 PM (IST)

ਤਾਮਿਲਨਾਡੂ ''ਚ ਇਕ ਹੀ ਪਰਿਵਾਰ ਦੇ ਚਾਰ ਜੀਆਂ ਦਾ ਕਤਲ

ਤਿਰੂਪੁਰ (ਭਾਸ਼ਾ)- ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਦੇ ਪੱਲਦਮ 'ਚ ਪੁਰਾਣੀ ਦੁਸ਼ਮਣੀ ਕਾਰਨ ਤਿੰਨ ਲੋਕਾਂ ਨੇ 2 ਔਰਤਾਂ ਸਮੇਤ ਇਕ ਪਰਿਵਾਰ ਦੇ 4 ਜੀਆਂ ਦਾ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਅਪਰਾਧੀਆਂ ਦੇ ਫੜੇ ਨਾ ਜਾਣ ਤੱਕ ਲਾਸ਼ਾਂ ਨੂੰ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੀ ਮੰਗ ਨੂੰ ਲੈ ਕੇ ਪੱਲਦਮ 'ਚ ਧਰਨਾ ਦਿੱਤਾ, ਜਿਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। 

ਇਹ ਵੀ ਪੜ੍ਹੋ : ਤਿੜਕ ਰਹੀਆਂ ਰੂੜ੍ਹੀਵਾਦੀ ਪਰੰਪਰਾਵਾਂ! 5 ਧੀਆਂ ਨੇ ਮਾਂ ਦੀ ਅਰਥੀ ਨੂੰ ਦਿੱਤਾ ਮੋਢਾ, ਨਿਭਾਈਆਂ ਅੰਤਿਮ ਰਸਮਾਂ

ਪੁਲਸ ਨੇ ਦੱਸਿਆ ਕਿ ਸੈਂਥਿਲ ਕੁਮਾਰ ਦੀ ਪੱਲਦਮ 'ਚ ਕੱਲਾਕਿਨਾਰੂ ਸਥਿਤ ਦੁਕਾਨ ਦੇ ਕਰੀਬ ਇਕ ਘਰ 'ਚ ਕੁਮਾਰ, ਉਸ ਦੀ ਮਾਂ ਪੁਸ਼ਪਾਵਤੀ, ਰਿਸ਼ਤੇ ਦਾ ਭਰਾ ਮੋਹਨ ਅਤੇ ਇਕ ਹੋਰ ਰਿਸ਼ਤੇਦਾਰ ਰਥੀਨੰਬਰ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੇ ਸਰੀਰ 'ਤੇ ਕੱਟਣ ਦੇ ਨਿਸ਼ਾਨ ਸਨ। ਲਾਸ਼ਾਂ ਪੋਸਟਮਾਰਟਮ ਲਈ ਪੱਲਦਮ ਦੇ ਸਰਕਾਰੀ ਹਸਪਤਾਲ ਭੇਜੀਆਂ ਗਈਆਂ ਹਨ। ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਕੁਮਾਰ ਦੇ ਇੱਥੇ ਡਰਾਈਵਰ ਦੀ ਨੌਕਰੀ ਕਰਨ ਵਾਲੇ ਵੇਂਕਟੇਸ਼ ਨੇ ਤਿੰਨ ਸਤੰਬਰ ਦੀ ਰਾਤ ਆਪਣੇ 2 ਸਾਥੀਆਂ ਨਾਲ ਉਸ ਦੀ ਦੁਕਾਨ ਕੋਲ ਸ਼ਰਾਬ ਪੀਣੀ ਸ਼ੁਰੂ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਉੱਥੋਂ ਜਾਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੁਮਾਰ ਨੂੰ ਵੇਂਕਟੇਸ਼ਨ ਅਤੇ ਉਸ ਦੇ ਸਾਥੀਆਂ ਨੇ ਘੇਰ ਲਿਆ ਅਤੇ ਉਸ 'ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਚੀਕ-ਪੁਕਾਰ ਸੁਣ ਕੇ ਉਸ ਦਾ ਚਚੇਰਾ ਭਰਾ, ਮਾਂ ਅਤੇ ਇਕ ਹੋਰ ਰਿਸ਼ਤੇਦਾਰ ਉਸ ਨੂੰ ਬਚਾਉਣ ਲਈ ਆਏ ਪਰ ਉਨ੍ਹਾਂ ਦਾ ਵੀ ਕਤਲ ਕਰ ਦਿੱਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News