ਹਿਮਾਚਲ ਪ੍ਰਦੇਸ਼ : ਸਤਲੁਜ ਨਦੀ ''ਚ ਵਾਹਨ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਲਾਪਤਾ
Wednesday, Jul 12, 2023 - 03:53 PM (IST)
ਰਾਮਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ-ਕਿੰਨੌਰ ਮਾਰਗ 'ਤੇ ਇਕ ਵਾਹਨ ਦੇ ਸਤਲੁਜ ਨਦੀ 'ਚ ਡਿੱਗ ਜਾਣ ਨਾਲ ਇਕ ਹੀ ਪਰਿਵਾਰ ਦੇ ਚਾਰ ਮੈਂਬਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਪਤਾ ਲੋਕਾਂ ਦੀ ਪਛਾਣ ਸ਼ਿਮਲਾ ਦੇ ਨਾਨਖੇਰੀ ਤਹਿਸੀਲ ਸਥਿਤ ਲਾਧੁ ਪਿੰਡ ਵਾਸੀ ਰਾਜੀਵ (33), ਉਨ੍ਹਾਂ ਦੀ ਮਾਂ ਸੰਦੁਲਾ ਦੇਵੀ (55), ਚਚੇਰੇ ਭਰਾ ਮਾਹੇਰ ਸਿੰਘ (37) ਅਤੇ ਉਨ੍ਹਾਂ ਦੀ ਪਤਨੀ ਸ਼ੀਤਲਾ (29) ਵਜੋਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਉਹ ਲੋਕ ਰਾਮਪੁਰ ਸਥਿਤ ਖਾਨੇਰੀ ਹਸਪਤਾਲ ਜਾ ਰਹੇ ਸਨ, ਉਦੋਂ ਮੰਗਲਵਾਰ ਰਾਤ ਇਹ ਹਾਦਸਾ ਹੋਇਆ। ਰਾਜੀਵ ਆਪਣੇ ਚਚੇਰੇ ਭਰਾ ਅਤੇ ਭਰਜਾਈ ਨਾਲ ਆਪਣੀ ਮਾਂ ਨੂੰ ਲੈ ਕੇ ਹਸਪਤਾਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੜਕ ਦੇ ਜਿਹੜੇ ਹਿੱਸੇ ਤੋਂ ਵਾਹਨ ਨਦੀ 'ਚ ਡਿੱਗਿਆ, ਉਹ ਭਾਰੀ ਮੀਂਹ ਕਾਰਨ ਨੁਕਸਾਨਿਆ ਸੀ। ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਤਲਾਸ਼ ਅਤੇ ਬਚਾਅ ਮੁਹਿੰਮ ਜਾਰੀ ਹੈ।