ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਸਮੇਤ 4 ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ

Wednesday, Dec 29, 2021 - 06:15 PM (IST)

ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਸਮੇਤ 4 ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ

ਨਵੀਂ ਦਿੱਲੀ (ਵਾਰਤਾ)- ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਮੁੱਖ ਆਗੂਆਂ ਨੇ ਅੱਜ ਯਾਨੀ ਬੁੱਧਵਾਰ ਨੂੰ ਭਾਜਪਾ ਦਾ ਪੱਲਾ ਫੜਿਆ। ਪਾਰਟੀ 'ਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਅਤੇ ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਦੁਸ਼ਯੰਤ ਗੌਤਮ ਨੇ 2 ਵਾਰ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਰਹੇ ਜਗਦੀਪ ਸਿੰਘ ਨਕਈ, ਸ਼੍ਰੋਮਣੀ ਅਕਾਲੀ ਦਲ ਦੀ ਯੂਥ ਇਕਾਈ ਦੇ ਖਜ਼ਾਨਚੀ ਰਹੇ ਯੂਥ ਨੇਤਾ ਰਵੀਪ੍ਰੀਤ ਸਿੰਘ ਸਿੱਧੂ, ਚਮਕੌਰ ਸਾਹਿਬ ਸੀਟ ਤੋਂ ਵਿਧਾਇਕ ਅਤੇ ਬਾਰ ਕਾਊਂਸਲਿੰਗ ਦੇ ਪ੍ਰਧਾਨ ਰਹੇ ਸ਼ਮਸ਼ੇਰ ਸਿੰਘ ਰਾਏ ਅਤੇ ਟਰਾਂਸਪੋਰਟ ਯੂਨੀਅਨ ਦੇ 7 ਸਾਲ ਪ੍ਰਧਾਨ ਰਹੇ ਹਰਭਾਗ ਸਿੰਘ ਦੇਸੂਮਾਜਰਾ ਨੂੰ ਭਾਜਪਾ ਦੀ ਮੈਂਬਰਤਾ ਦਿਵਾਈ।

ਇਹ ਵੀ ਪੜ੍ਹੋ : ਤਿੰਨ ਤਲਾਕ ਪੀੜਤਾ ਦਾ PM ਮੋਦੀ ਨੇ ਵਧਾਇਆ ਹੌਂਸਲਾ, ਜ਼ਿੰਦਗੀ 'ਚ ਤਰੱਕੀ ਲਈ ਦਿੱਤਾ ਇਹ ਮੰਤਰ

ਸ਼ੇਖਾਵਤ ਨੇ ਕਿਹਾ ਕਿ ਇਕ ਸਮੇਂ ਪੰਜਾਬ ਦਾ ਨਾਮ ਲੋਕ ਖੁਸ਼ਹਾਲੀ ਦੇ ਸੰਦਰਭ 'ਚ ਲੈਂਦੇ ਸਨ ਪਰ ਅੱਜ ਪੰਜਾਬ ਰੇਤ ਮਾਫੀਆ, ਨਸ਼ੇ ਦੇ ਕਾਰੋਬਾਰ ਲਈ ਯਾਦ ਕੀਤਾ ਜਾਣ ਲੱਗਾ ਹੈ। ਕਦੇ ਦੇਸ਼ ਦੇ ਸਭ ਤੋਂ ਖ਼ੁਸ਼ਹਾਲ ਰਾਜ ਮੰਨੇ ਜਾਣ ਵਾਲੇ ਪੰਜਾਬ ਦਾ ਵਿਕਾਸ ਵੀ ਪਿਛੜਦੇ ਹੋਏ 16ਵੇਂ ਸਥਾਨ 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਹ ਪ੍ਰਭਾਵਸ਼ਾਲੀ ਨੇਤਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਨਵੇਂ ਪੰਜਾਬ ਦੇ ਨਿਰਮਾਣ ਲਈ ਭਾਜਪਾ ਦੇ ਝੰਡੇ ਹੇਠ ਆਏ ਹਨ ਅਤੇ ਇਨ੍ਹਾਂ ਦੇ ਸਹਿਯੋਗ ਨਾਲ ਪੰਜਾਬ ਮੁੜ ਇਕ ਖੁਸ਼ਹਾਲ ਅਤੇ ਵਿਕਸਿਤ ਰਾਜ ਬਣੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News