ਮੱਧ ਪ੍ਰਦੇਸ਼ ’ਚ ਵਾਪਰਿਆ ਹਾਦਸਾ, ਮਜ਼ਦੂਰਾਂ ਨਾਲ ਭਰਿਆ ਪਿਕਅੱਪ ਵਾਹਨ ਨਦੀ ’ਚ ਡਿੱਗਾ, 4 ਦੀ ਮੌਤ

Tuesday, Feb 15, 2022 - 01:10 PM (IST)

ਮੱਧ ਪ੍ਰਦੇਸ਼ ’ਚ ਵਾਪਰਿਆ ਹਾਦਸਾ, ਮਜ਼ਦੂਰਾਂ ਨਾਲ ਭਰਿਆ ਪਿਕਅੱਪ ਵਾਹਨ ਨਦੀ ’ਚ ਡਿੱਗਾ, 4 ਦੀ ਮੌਤ

ਸ਼ਿਵਪੁਰੀ (ਭਾਸ਼ਾ)— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ’ਚ ਮੰਗਲਵਾਲ ਯਾਨੀ ਕਿ ਅੱਜ ਇਕ ਪਿਕਅੱਪ ਵਾਹਨ ਦੇ ਪਲਟ ਕੇ ਨਦੀ ’ਚ ਡਿੱਗਣ ਨਾਲ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਕੋਲਾਰਸ ਥਾਣਾ ਮੁਖੀ ਆਲੋਕ ਸਿੰਘ ਨੇ ਦੱਸਿਆ ਕਿ ਸਾਰੇ ਮਜ਼ਦੂਰ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੂੰ ਸ਼ਿਵਪੁਰੀ ਜ਼ਿਲ੍ਹੇ ਦੇ ਵੀਰਾ ਪਿੰਡ ’ਚ ਇਕ ਪੁਲ ਨਿਰਮਾਣ ਵਾਲੀ ਥਾਂ ’ਤੇ ਲਿਜਾਇਆ ਜਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲੱਗਭਗ 25 ਕਿਲੋਮੀਟਰ ਦੂਰ ਕੋਲਾਰਸ ਥਾਣਾ ਖੇਤਰ ਦੇ ਗੋਰੀ ਟੀਲਾ ਹੀਰਾਪੁਰ ਪਿੰਡ ਕੋਲ ਤੜਕੇ ਕਰੀਬ 2 ਵਜੇ ਵਾਪਰੀ। 

ਪੁਲਸ ਮੁਖੀ ਨੇ ਕਿਹਾ ਕਿ ਵੈਨ ਚਾਲਕ ਨੇ ਵਾਹਨ ’ਤੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਵਾਹਨ ਪਲਟ ਕੇ ਸਿੰਧ ਨਦੀ ’ਚ ਡਿੱਗ ਗਿਆ। ਹਾਦਸੇ ਵਿਚ 4 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ’ਚ ਕੁਝ ਦੀ ਹਾਲਤ ਗੰਭੀਰ ਹੈ। ਅਧਿਕਾਰੀ ਨੇ ਦੱਸਿਆ ਕਿ ਪੀੜਤ ਸੋਮਵਾਰ ਰਾਤ ਨੂੰ ਟਰੇਨ ਤੋਂ ਝਾਂਸੀ ਪਹੁੰਚੇ ਸਨ। ਝਾਂਸੀ ਤੋਂ ਉਹ ਬੱਸ ਜ਼ਰੀਏ ਸ਼ਿਵਪੁਰੀ ਜ਼ਿਲ੍ਹੇ ਦੇ ਪਡੋਰਾ ਪਿੰਡ ਪਹੁੰਚੇ ਅਤੇ ਨਿਰਮਾਣ ਵਾਲੀ ਥਾਂ ’ਤੇ ਜਾ ਰਹੇ ਸਨ, ਤਾਂ ਇਹ ਹਾਦਸਾ ਵਾਪਰਿਆ। ਮਿ੍ਰਤਕਾਂ ਦੀ ਪਛਾਣ ਹਾਮਿਦ, ਮੁਹੰਮਦ ਅਬਦੁੱਲਾ, ਖਾਹੁਲ ਅਮੀਨ ਅਤੇ ਹਕੀਮ ਮੁਸਤਫਾ ਦੇ ਰੂਪ ਵਿਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਮਜ਼ਦੂਰਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।


author

Tanu

Content Editor

Related News