ਗੈਰ-ਕਾਨੂੰਨੀ ਪਟਾਕਾ ਫੈਕਟਰੀ ''ਚ ਧਮਾਕਾ, 4 ਲੋਕਾਂ ਦੀ ਮੌਤ

Wednesday, Nov 04, 2020 - 06:15 PM (IST)

ਗੈਰ-ਕਾਨੂੰਨੀ ਪਟਾਕਾ ਫੈਕਟਰੀ ''ਚ ਧਮਾਕਾ, 4 ਲੋਕਾਂ ਦੀ ਮੌਤ

ਗੋਰਖਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਕਪਤਾਨਗੰਜ ਇਲਾਕੇ 'ਚ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿਚ ਧਮਾਕੇ ਨਾਲ 4 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ ਜ਼ਖਮੀ ਹੋ ਗਏ। ਗੋਦਾਮ 'ਚ ਲੱਗੀ ਅੱਗ ਕਾਰਨ ਪਟਾਕਿਆਂ ਦੇ ਧਮਾਕੇ ਨਾਲ ਸਵੇਰੇ-ਸਵੇਰੇ ਹੀ ਪੂਰਾ ਕਸਬਾ ਦਹਿਲ ਉਠਿਆ। ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਅੱਗ ਬੁਝਾਉਣ ਪਹੁੰਚ ਗਈਆਂ ਪਰ ਉਦੋਂ ਤੱਕ ਅੱਗ ਅਤੇ ਉਸ ਨਾਲ ਹੋਣ ਵਾਲੇ ਧਮਾਕੇ ਕਾਰਨ ਆਲੇ-ਦੁਆਲੇ ਦੇ ਕਈ ਮਕਾਨ ਵੀ ਇਸ ਦੀ ਲਪੇਟ 'ਚ ਆ ਗਏ ਸਨ। ਅੱਗ 'ਤੇ ਕਾਬੂ ਪਾਉਣ 'ਚ ਫਾਇਰ ਬ੍ਰਿਗੇਡ ਦੀ ਟੀਮ ਨੂੰ 3 ਘੰਟੇ ਲੱਗ ਗਏ। ਦੱਸ ਦੇਈਏ ਕਿ ਕਪਤਾਨਗੰਜ ਕਸਬਾ ਦਾ ਵਾਡਰ ਨੰਬਰ-11 ਸੰਘਣੀ ਆਬਾਦੀ ਵਾਲਾ ਮੁਹੱਲਾ ਹੈ। ਇਸ ਮੁਹੱਲੇ ਦੇ ਵਾਸੀ ਜਾਵੇਦ ਦੇ ਮਕਾਨ 'ਚ ਗੈਰ-ਕਾਨੂੰਨੀ ਪਟਾਕੇ ਦੀ ਫੈਕਟਰੀ ਹੈ। 

PunjabKesari

ਇਹ ਵੀ ਪੜ੍ਹੋ: ਗੁਜਰਾਤ: ਕੱਪੜੇ ਦੇ ਗੋਦਾਮ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ

ਬੁੱਧਵਾਰ ਦੀ ਸਵੇਰ ਨੂੰ ਅਜੇ ਜਾਵੇਦ ਅਤੇ ਉਸ ਦੇ ਪਰਿਵਾਰ ਵਾਲੇ ਨੀਂਦ ਤੋਂ ਉਠੇ ਹੀ ਸਨ ਕਿ ਅੱਗ ਲੱਗੀ ਵੇਖੀ। ਅੱਗ ਲੱਗਣ ਕਾਰਨ ਘਰ ਵਿਚ ਰੱਖੇ ਸਿਲੰਡਰ 'ਚ ਵੀ ਧਮਾਕਾ ਹੋ ਗਿਆ। ਫੈਕਟਰੀ 'ਚ ਲੱਗੀ ਅੱਗ ਕਾਰਨ ਇਕ ਤੋਂ ਬਾਅਦ ਇਕ ਪਟਾਕੇ ਧਮਾਕੇ ਕਰਨ ਲੱਗੇ। ਘਰ ਦੇ ਮੈਂਬਰ ਬਾਹਰ ਨਿਕਲ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ, ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਜੁੱਟ ਗਈ ਪਰ ਇਕ ਪਾਸੇ ਤੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਮੌਕੇ 'ਤੇ ਪੁੱਜੀ ਪੁਲਸ ਅਧਿਕਾਰੀ ਵਿਨੋਦ ਕੁਮਾਰ ਸਿੰਘ, ਐਡੀਸ਼ਨਲ ਐੱਸ. ਪੀ. ਅਯੁੱਧਿਆ ਪ੍ਰਸਾਦ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ। ਐੱਸ. ਪੀ. ਵਿਨੋਦ ਮੁਤਾਬਕ ਇਸ ਘਟਨਾ 'ਚ ਕਈ ਲੋਕ ਝੁਲਸੇ ਹਨ।


author

Tanu

Content Editor

Related News