ਜੰਮੂ-ਕਸ਼ਮੀਰ ਦੇ ਪੁਲਵਾਮਾ ''ਚ ਤੇਂਦੁਏ ਦੇ ਹਮਲੇ ''ਚ ਚਾਰ ਜ਼ਖਮੀ, ਹਾਲਤ ਗੰਭੀਰ

12/02/2022 2:33:24 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਚੀਤੇ ਦੇ ਹਮਲੇ 'ਚ ਚਾਰ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ਦੀ ਪੰਪੋਰ ਤਹਿਸੀਲ ਦੇ ਲਾਡੂ ਪਿੰਡ ’ਚ ਇਕ ਤੇਂਦੁਏ ਨੇ ਲੋਕਾਂ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਸ਼ਾਹਪੁਰ ਕੰਢੀ ਡੈਮ ਦਾ ਕੰਮ 8 ਮਹੀਨਿਆਂ ਤੱਕ ਹੋਵੇਗਾ ਪੂਰ, ਬੰਦ ਹੋਵੇਗਾ ਪਾਕਿ ’ਚ ਜਾਣ ਵਾਲਾ ਪਾਣੀ

ਤੇਂਦੁਏ ਨੇ ਪਿੰਡ ਦੇ ਬਾਗ ਵਾਲੇ ਖ਼ੇਤਰ 'ਚ ਆ ਕੇ ਇਕ ਨਾਬਾਲਗ ਮੁੰਡੇ ਸਮੇਤ ਚਾਰ ਵਿਅਕਤੀਆਂ ’ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਪਹਿਚਾਣ ਇਨ੍ਹਾਂ ਦੀ ਪਛਾਣ ਜ਼ਾਹਿਦ ਅਹਿਮਦ, ਜ਼ਾਕਿਰ ਹੁਸੈਨ, ਸ਼ਾਹੀਨਾ ਬੇਗਮ ਅਤੇ ਚਾਰ ਸਾਲਾ ਦੇ ਮੁੰਡੇ ਦੀ ਹੋਈ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


Shivani Bassan

Content Editor

Related News