ਤਾਲਾਬ ''ਚ ਡੁੱਬੀਆਂ ਔਰਤ ਸਮੇਤ 8 ਬੱਚੀਆਂ, 4 ਦੀ ਹੋਈ ਮੌਤ

Sunday, Jul 07, 2024 - 04:58 PM (IST)

ਆਗਰਾ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਆਗਰਾ ਦੇ ਥਾਣਾ ਖੰਦੌਲੀ ਦੇ ਅਧੀਨ ਯਮੁਨਾ ਐਕਸਪ੍ਰੈੱਸ ਕੋਲ ਐਤਵਾਰ ਸਵੇਰੇ ਇਕ ਤਾਲਾਬ 'ਚ ਡੁੱਬਣ ਨਾਲ ਚਾਰ ਬੱਚੀਆਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਖੰਦੌਲੀ ਥਾਣੇ ਦੇ ਇੰਚਾਰਜ ਇੰਸਪੈਕਟਰ ਰਾਕੇਸ਼ ਚੌਹਾਨ ਅਨੁਸਾਰ ਸਵੇਰੇ ਕਰੀਬ 10.30 ਵਜੇ ਇਕ ਔਰਤ ਅਤੇ 8 ਬੱਚੀਆਂ ਤਾਲਾਬ 'ਚ ਡੁੱਬਣ ਲੱਗੀਆਂ, ਉਨ੍ਹਾਂ ਦੀ ਚੀਕ ਸੁਣ ਕੇ ਪੁਲਸ, ਹੋਮ ਗਾਰਡ ਅਤੇ ਲੋਕ ਉੱਥੇ ਇਕੱਠੇ ਹੋ ਗਏ। ਹੋਮ ਗਾਰਡ ਮੁਕੇਸ਼ ਚੌਹਾਨ ਅਤੇ ਉੱਥੇ ਪਹੁੰਚੇ ਲੋਕਾਂ 'ਚੋਂ 2 ਲੋਕਾਂ ਨੇ ਤੁਰੰਤ ਤਾਲਾਬ 'ਚ ਛਾਲ ਮਾਰ ਦਿੱਤੀ ਅਤੇ ਇਕ ਔਰਤ ਤੇ ਚਾਰ ਬੱਚਿਆਂ ਨੂੰ ਸਹੀ ਸਲਾਮ ਬਾਹਰ ਕੱਢ ਲਿਆ ਪਰ ਬਾਕੀ ਚਾਰ ਬੱਚੀਆਂ ਦੀ ਹਾਲਤ ਨਾਜ਼ੁਕ ਸੀ।

ਜਿਨ੍ਹਾਂ 'ਚੋਂ ਇਕ ਨੇ ਤਾਂ ਉੱਥੇ ਹੀ ਦਮ ਤੋੜ ਦਿੱਤਾ, ਜਦੋਂ ਕਿ ਬਾਕੀ ਤਿੰਨ ਬੱਚੀਆਂ ਨੂੰ ਤੁਰੰਤ ਐੱਸ.ਐੱਨ. ਮੈਡੀਕਲ ਕਾਲਜ ਭੇਜਿਆ ਗਿਆ ਪਰ ਉੱਥੇ ਹੋਰ ਤਿੰਨ ਬੱਚੀਆਂ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਤਾਲਾਬ ਦਾ ਨਿਰਮਾਣ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਯਮੁਨਾ ਐਕਸਪ੍ਰੈੱਸ ਅਥਾਰਟੀ ਵਲੋਂ ਕੀਤਾ ਗਿਆ ਸੀ। ਇਸ ਹਾਦਸੇ 'ਚ ਜਾਨ ਗੁਆਉਣ ਵਾਲੀਆਂ ਚਾਰ ਬੱਚੀਆਂ ਦੀ ਉਮਰ 11 ਤੋਂ 12 ਸਾਲ ਵਿਚਾਲੇ ਦੱਸੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News