ਮੀਂਹ ਦੇ ਪਾਣੀ ਨਾਲ ਭਰੇ ਟੋਏ ਵਿੱਚ ਡੁੱਬਣ ਨਾਲ ਚਾਰ ਲੜਕੀਆਂ ਦੀ ਮੌਤ, 4-4 ਲੱਖ ਦੇ ਮੁਆਵਜ਼ੇ ਦਾ ਐਲਾਨ
Saturday, Jul 03, 2021 - 04:37 AM (IST)
ਸਮਸਤੀਪੁਰ - ਬਿਹਾਰ ਦੇ ਸਮਸਤੀਪੁਰ ਵਿੱਚ ਇਨ੍ਹਾਂ ਦਿਨੀਂ ਮੀਂਹ ਦੇ ਪਾਣੀ ਦਾ ਕਹਿਰ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਮੀਂਹ ਦਾ ਪਾਣੀ ਟੋਇਆਂ ਵਿੱਚ ਜਮਾਂ ਹੋ ਜਾਣ ਨਾਲ ਲਗਾਤਾਰ ਅਣਸੁਖਾਵੀਂ ਘਟਨਾਵਾਂ ਹੋ ਰਹੀਆਂ ਹਨ। ਇਸ ਦੌਰਾਨ ਜ਼ਿਲ੍ਹੇ ਦੇ ਖਾਨਪੁਰ ਥਾਣਾ ਖੇਤਰ ਦੇ ਸ਼ਾਦੀਪੁਰ ਪੰਚਾਇਤ ਅਨੁਸਾਰ ਇੱਕ ਇੱਟ-ਭੱਠਾ ਚਿਮਨੀ ਦੇ ਨੇੜੇ ਇਕੱਠਾ ਹੋਏ ਪਾਣੀ ਵਿੱਚ ਡੁੱਬਣ ਕਾਰਨ ਚਾਰ ਸਹੇਲੀਆਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ। ਬੱਚੀਆਂ ਦੀ ਉਮਰ 12 ਤੋਂ 15 ਸਾਲ ਦੇ ਵਿੱਚ ਹੈ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 4-4 ਲੱਖ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਗੁਆਂਢੀਆਂ ਦੇ ਉੱਡੇ ਹੋਸ਼, ਘਰ 'ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਗਲੀ ਸੜੀ ਲਾਸ਼
ਦੱਸ ਦਈਏ ਕਿ ਅੱਜ ਸ਼ੁੱਕਰਵਾਰ ਦੁਪਹਿਰ ਚਾਰ ਸਹੇਲੀਆਂ ਬਕਰੀ ਚਰਾਉਣ ਲਈ ਗਈਆਂ ਸਨ। ਇਸ ਦੌਰਾਨ ਇੱਕ ਸਹੇਲੀ ਦਾ ਪੈਰ ਫਿਸਲ ਗਿਆ ਅਤੇ ਉਹ ਚਿਮਨੀ ਦੇ ਕੋਲ ਟੋਏ ਵਿੱਚ ਇਕੱਠਾ ਹੋਏ ਮੀਂਹ ਦੇ ਪਾਣੀ ਵਿੱਚ ਡੁੱਬਣ ਲੱਗੀ। ਇਹ ਵੇਖਕੇ ਹੋਰ ਤਿੰਨਾਂ ਸਹੇਲੀਆਂ ਨੇ ਉਸ ਨੂੰ ਬਚਾਉਣਾ ਚਾਹਿਆ ਪਰ ਬਚਾਉਣ ਦੌਰਾਨ ਵਾਰੀ-ਵਾਰੀ ਤਿੰਨਾਂ ਸਹੇਲੀਆਂ ਵੀ ਡੁੱਬ ਗਈਆਂ।
ਇਹ ਵੀ ਪੜ੍ਹੋ- ਹੁਣ ਗਰਭਵਤੀ ਔਰਤਾਂ ਨੂੰ ਵੀ ਲੱਗੇਗਾ ਕੋਰੋਨਾ ਟੀਕਾ, ਸਿਹਤ ਮੰਤਰਾਲਾ ਨੇ ਦਿੱਤੀ ਮਨਜ਼ੂਰੀ
ਇਸ ਘਟਨਾ ਵਿੱਚ ਲਕਸ਼ਮੀ ਕੁਮਾਰੀ ਉਮਰ 15 ਸਾਲ ਪਿਤਾ ਰਾਜੇਂਦਰ ਦਾਸ, ਰੁਪਮ ਕੁਮਾਰੀ ਉਮਰ 12 ਸਾਲ ਪਿਤਾ ਮਹਿੰਦਰ ਸਾਹਨੀ, ਮਧੁਮਾਲਾ ਕੁਮਾਰੀ ਉਮਰ 13 ਸਾਲ ਪਿਤਾ ਸਵਰਗੀ ਕੈਲਾਸ਼ ਦਾਸ ਅਤੇ ਹੀਰਾਮਣੀ ਕੁਮਾਰੀ ਉਮਰ 12 ਸਾਲ ਪਿਤਾ ਸੁਰੇਂਦਰ ਦਾਸ ਦੀ ਮੌਤ ਹੋ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।