ਅੱਤਵਾਦੀ ਫੰਡਿੰਗ ਮਾਮਲਾ: ਹਿਜ਼ਬੁਲ ਮੁਖੀ ਸਈਅਦ ਸਲਾਹੁਦੀਨ ਦੇ ਪੁੱਤਰ ਸਮੇਤ 4 ਮੁਲਾਜ਼ਮ ਬਰਖ਼ਾਸਤ

08/13/2022 2:23:53 PM

ਸ਼੍ਰੀਨਗਰ (ਭਾਸ਼ਾ)- ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ ਮੁਖੀ ਸਈਦ ਸਲਾਹੁਦੀਨ ਦੇ ਪੁੱਤਰ ਅਤੇ ਅੱਤਵਾਦੀ ਫੰਡਿੰਗ ਮਾਮਲੇ 'ਚ ਦੋਸ਼ੀ ਬਿੱਟਾ ਕਰਾਟੇ ਦੀ ਪਤਨੀ ਸਮੇਤ ਚਾਰ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰਾਂ ਮੁਲਾਜ਼ਮਾਂ ਨੂੰ ਸੰਵਿਧਾਨ ਦੀ ਧਾਰਾ 311 ਤਹਿਤ ਬਰਖ਼ਾਸਤ ਕੀਤਾ ਗਿਆ ਹੈ, ਜਿਸ ਵਿਚ ਸਰਕਾਰ ਨੂੰ ਬਿਨਾਂ ਕਿਸੇ ਜਾਂਚ ਦੇ ਆਪਣੇ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਦਾ ਅਧਿਕਾਰ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਇਸ ਸਮੇਂ ਅੱਤਵਾਦ ਨੂੰ ਵਿੱਤ ਪੋਸ਼ਣ ਦੇ ਮਾਮਲੇ 'ਚ ਨਿਆਇਕ ਹਿਰਾਸਤ 'ਚ ਹੈ। ਉਸ ਦੀ ਪਤਨੀ ਅਸਬਾਹ-ਉਲ-ਅਰਜਮੰਦ ਖਾਨ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਵਿਚ ਇਕ ਅਧਿਕਾਰੀ ਸੀ ਅਤੇ ਪੇਂਡੂ ਵਿਕਾਸ ਡਾਇਰੈਕਟੋਰੇਟ ਵਿਚ ਕੰਮ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਸਈਅਦ ਅਬਦੁਲ ਮੁਈਦ ਉਦਯੋਗ ਅਤੇ ਵਣਜ ਵਿਭਾਗ ਵਿਚ ਸੂਚਨਾ ਤਕਨਾਲੋਜੀ ਮੈਨੇਜਰ ਸਨ। ਉਹ ਪਾਕਿਸਤਾਨ ਤੋਂ ਬਾਹਰ ਸਥਿਤ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਨੇਤਾ ਸਈਅਦ ਸਲਾਹੁਦੀਨ ਦਾ ਪੁੱਤਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਰਖਾਸਤ ਕੀਤੇ ਗਏ ਹੋਰ ਕਰਮਚਾਰੀਆਂ ਵਿਚ ਵਿਗਿਆਨੀ ਡਾ. ਮੁਹਿਤ ਅਹਿਮਦ ਭੱਟ ਅਤੇ ਕਸ਼ਮੀਰ ਯੂਨੀਵਰਸਿਟੀ ਦੇ ਸੀਨੀਅਰ ਸਹਾਇਕ ਪ੍ਰੋਫੈਸਰ ਮਾਜਿਦ ਹੁਸੈਨ ਕਾਦਰੀ ਸ਼ਾਮਲ ਹਨ।


DIsha

Content Editor

Related News