ਉੱਤਰਾਖੰਡ : ਬਾਗੇਸ਼ਵਰ ''ਚ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਲਾਸ਼ਾਂ ਬਰਾਮਦ

Friday, Mar 17, 2023 - 04:21 PM (IST)

ਉੱਤਰਾਖੰਡ : ਬਾਗੇਸ਼ਵਰ ''ਚ 3 ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਲਾਸ਼ਾਂ ਬਰਾਮਦ

ਬਾਗੇਸ਼ਵਰ (ਵਾਰਤਾ)- ਉੱਤਰਾਖੰਡ ਦੇ ਬਾਗੇਸ਼ਵਰ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਣ ਅਤੇ ਘਰ ਦੇ ਮੁਖੀਆ ਦੇ ਲਾਪਤਾ ਹੋਣ ਦੀ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਬਾਗੇਸ਼ਵਰ ਜ਼ਿਲ੍ਹਾ ਪੁਲਸ ਸੁਪਰਡੈਂਟ ਹਿਮਾਂਸ਼ੂ ਕੁਮਾਰ ਵਰਮਾ ਨੇ ਦੱਸਿਆ ਕਿ ਘਿਰੌਲੀ ਦੇ ਜੋਸ਼ੀ ਪਿੰਡ 'ਚ ਇਕ ਘਰ ਤੋਂ ਚਾਰ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਲਾਸ਼ਾਂ ਇਕ ਹੀ ਪਰਿਵਾਰ ਦੇ ਲੋਕਾਂ ਦੀਆਂ ਹਨ। ਘਰ ਦਾ ਮੁਖੀਆ ਭੂਪਾਲ ਰਾਮ ਗਾਇਬ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਘਰ ਲਾਸ਼ਾਂ ਮਿਲੀਆਂ ਹਨ, ਉੱਥੇ ਕਮਰੇ ਦੇ ਦੋਵੇਂ ਦਰਵਾਜ਼ੇ ਅੰਦਰੋਂ ਬੰਦ ਸਨ। ਪੁਲਸ ਕਤਲ ਅਤੇ ਖੁਦਕੁਸ਼ੀ ਦੋਹਾਂ ਤਰ੍ਹਾਂ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦੀ ਇਕ ਟੀਮ ਨੇ ਸ਼ੁੱਕਰਵਾਰ ਸਵੇਰੇ ਮੁੜ ਘਰ ਦੀ ਤਲਾਸ਼ੀ ਲਈ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਸਨ। ਪੁਲਸ ਨੇ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਪਛਾਣ ਭੂਪਾਲ ਰਾਮ ਦੀ ਪਤਨੀ ਨੰਦੀ ਦੇਵੀ (40), ਧੀ ਅੰਜਲੀ (14), ਪੁੱਤ ਕ੍ਰਿਸ਼ਨਾ (8) ਅਤੇ ਭਾਸਕਰ (6) ਵਜੋਂ ਕੀਤੀ ਗਈ ਹੈ।


author

DIsha

Content Editor

Related News