ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਦਿਖਾਇਆ ਆਪਣਾ ਰੰਗ

05/25/2017 5:10:50 PM


ਹਾਥਰਸ— ਵਿਆਹ ਦੇ ਚਾਰ ਦਿਨ ਬਾਅਦ ਲੁਟੇਰੀ ਲਾੜੀ ਪਰਿਵਾਰ ਦੇ ਲੋਕਾਂ ਨੂੰ ਦੁੱਧ 'ਚ ਨਸ਼ੀਲਾ ਪਦਾਰਥ ਮਿਲਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਈ। ਮਾਮਲਾ ਹਾਥਰਸ ਜ਼ਿਲੇ ਦੇ ਥਾਣਾ ਕੋਤਵਾਲੀ ਦੇ ਪਿੰਡ ਗੜ੍ਹੀ ਦਾ ਹੈ। ਨੰਦਰਾਮ ਪਿੰਡ ਦੇ ਕੇਹਰੀ ਸਿੰਘ ਨੇ ਚਾਰ ਦਿਨ ਪਹਿਲੇ ਏਟਾ ਜ਼ਿਲੇ ਦੇ ਕਸਬੇ ਜਲੇਸਰ ਦੀ ਇਕ ਔਰਤ ਨਾਲ ਵਿਆਹ ਕਰਵਾ ਕੇ ਘਰ ਲਿਆਇਆ ਸੀ। 
ਕੇਹਰੀ ਸਿੰਘ ਦਾ ਪੂਰਾ ਪਰਿਵਾਰ ਨਵੀਂ ਲਾੜੀ ਦੇ ਘਰ 'ਚ ਆਉਣ ਨਾਲ ਬਹੁਤ ਖੁਸ਼ ਸੀ। ਪਰਿਵਾਰ ਵਾਲਿਆਂ ਦੀ ਇਹ ਖੁਸ਼ੀ ਉਸ ਦਿਨ ਦੁੱਖ 'ਚ ਬਦਲ ਗਈ ਜਦੋਂ ਲਾੜੀ ਨੇ ਪੂਰੇ ਪਰਿਵਾਰ ਨੂੰ ਦੁੱਧ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ। ਨਸ਼ੀਲੇ ਦੁੱਧ ਨਾਲ ਕੇਹਰੀ ਸਿੰਘ ਦਾ ਪੂਰਾ ਪਰਿਵਾਰ ਬੇਹੋਸ਼ ਹੋ ਗਿਆ ਅਤੇ ਮੌਕਾ ਪਾ ਕੇ ਨਵੀਂ ਲਾੜੀ ਨੇ ਘਰ 'ਚ ਰੱਖੇ ਗਹਿਣੇ ਅਤੇ ਲੱਖਾਂ ਦੀ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਦਿਨ ਦੀ ਲੁਟੇਰੀ ਲਾੜੀ ਦਾ ਕੇਹਰੀ ਸਿੰਘ ਦੇ ਪਰਿਵਾਰ ਨੂੰ ਨਾਮ ਤੱਕ ਪਤਾ ਨਹੀਂ ਹੈ।


Related News