ਹਵਾਈ ਫੌਜ ਲਈ  4 ਚਿਨੂਕ ਹੈਲੀਕਾਪਟਰ ਚੰਡੀਗੜ੍ਹ ਲਿਆਂਦੇ ਜਾਣਗੇ

02/11/2019 5:08:51 AM

ਨਵੀਂ ਦਿੱਲੀ, (ਭਾਸ਼ਾ)– ਅਮਰੀਕੀ ਏਅਰੋਸਪੇਸ  ਕੰਪਨੀ ਬੋਇੰਗ ਨੇ ਐਤਵਾਰ ਭਾਰਤੀ ਹਵਾਈ ਫੌਜ ਲਈ 4 ਚਿਨੂਕ ਹੈਲੀਕਾਪਟਰਾਂ ਦੀ ਸਪਲਾਈ ਗੁਜਰਾਤ ਵਿਖੇ ਮੁੰਦਰਾ ਬੰਦਰਗਾਹ 'ਤੇ ਕੀਤੀ। ਕੰਪਨੀ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸੀ. ਐੱਚ. 47 ਐੱਫ. (ਆਈ ਚਿਨੂਕ) ਨੂੰ ਚੰਡੀਗੜ੍ਹ ਲਿਜਾਇਆ ਜਾਵੇਗਾ, ਜਿਥੋਂ ਉਨ੍ਹਾਂ ਨੂੰ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਕੀਤਾ ਜਾਵੇਗਾ।


Related News