ਸੋਨੀਪਤ : ਫੈਕਟਰੀ 'ਚੋਂ ਸ਼ੱਕੀ ਹਾਲਾਤਾਂ 'ਚ 4 ਲਾਸ਼ਾਂ ਬਰਾਮਦ

11/27/2018 3:07:54 PM

ਸੋਨੀਪਤ— ਹਰਿਣਆ ਦੇ ਸੋਨੀਪਤ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਧਤੂਰੀ ਪਿੰਡ ਕੋਲ ਇਕ ਫੈਕਟਰੀ 'ਚੋਂ ਸ਼ੱਕੀ ਹਾਲਾਤਾਂ 'ਚ 4 ਲਾਸ਼ਾਂ ਮਿਲੀਆਂ ਹਨ। ਇਸ ਨਾਲ ਨੇੜਲੇ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਮੁਤਾਬਕ ਚਾਰੇ ਫੈਕਟਰੀ 'ਚ ਬਣੇ ਆਪਣੇ ਕਮਰੇ 'ਚ ਸੋ ਰਹੇ ਸਨ। ਸਵੇਰੇ ਜਦੋਂ ਫੈਕਟਰੀ 'ਚ ਮਜ਼ਦੂਰ ਪਹੁੰਚੇ ਤਾਂ ਚਾਰੇ ਸਾਥੀ ਮ੍ਰਿਤ ਪਾਏ ਗਏ। ਉਥੇ ਹੀ ਮੌਕੇ 'ਤੇ ਪਹੁੰਚੀ ਮੁਰਥਲ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਠੰਡ ਤੋਂ ਬਚਣ ਲਈ ਚਾਰਾਂ ਨੇ ਕਮਰੇ 'ਚ ਅੰਗੀਠੀ ਜਲਾਈ ਸੀ। ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਸ਼ਾਹ ਘੁਟਣ ਕਾਰਨ ਇਨ੍ਹਾਂ ਚਾਰਾਂ ਦੀ ਮੌਤ ਹੋਈ ਹੈ।


Inder Prajapati

Content Editor

Related News