ਹਰਿਆਣਾ : ਜਿਮ ਦੇ ਬਾਹਰ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ''ਚ 4 ਗ੍ਰਿਫ਼ਤਾਰ

Monday, Jan 02, 2023 - 10:05 AM (IST)

ਹਰਿਆਣਾ : ਜਿਮ ਦੇ ਬਾਹਰ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ''ਚ 4 ਗ੍ਰਿਫ਼ਤਾਰ

ਯਮੁਨਾਨਗਰ (ਭਾਸ਼ਾ)- ਹਰਿਆਣਾ ਦੇ ਯਮੁਨਾਨਗਰ 'ਚ ਇਕ ਜਿਮ ਦੇ ਬਾਹਰ ਇਕ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਉਸ ਸਮੇਂ ਹੋਈ, ਜਦੋਂ ਔਰਤ ਆਪਣੀ ਕਾਰ 'ਚ ਜਿਮ ਤੋਂ ਨਿਕਲਣ ਵਾਲੀ ਸੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ 'ਚ ਰਿਕਾਰਡ ਹੋ ਗਈ।

ਪੁਲਸ ਅਨੁਸਾਰ, ਇਕ ਦੋਸ਼ੀ ਦੌੜ ਗਿਆ, ਜਦੋਂ ਕਿ ਦੂਜੇ ਨੂੰ ਤੁਰੰਤ ਫੜ ਲਿਆ ਗਿਆ ਅਤੇ ਹੋਰ ਕੁਝ ਨੂੰ ਕੁਝ ਘੰਟਿਆਂ ਬਾਅਦ ਪੁਲਸ ਨੇ ਫੜ ਲਿਆ। ਐੱਸ.ਐੱਚ.ਓ. ਸਿਟੀ ਪੁਲਸ ਸਟੇਸ਼ਨ ਕਮਲਜੀਤ ਸਿੰਘ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 365 (ਅਗਵਾ) ਅਤੇ 379-ਬੀ (ਝਪਟਮਾਰੀ) ਦੇ ਅਧੀਨ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।


author

DIsha

Content Editor

Related News