ਐੱਲ.ਜੀ. ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਡਾ. ਵਰਿੰਦਰ ਜੰਮੂ ’ਚ ਭਲਕੇ ਰੱਖਣਗੇ CRC ਸੈਂਟਰ ਦਾ ਨੀਂਹ ਪੱਥਰ

Wednesday, Dec 27, 2023 - 07:39 PM (IST)

ਐੱਲ.ਜੀ. ਮਨੋਜ ਸਿਨਹਾ ਅਤੇ ਕੇਂਦਰੀ ਮੰਤਰੀ ਡਾ. ਵਰਿੰਦਰ ਜੰਮੂ ’ਚ ਭਲਕੇ ਰੱਖਣਗੇ CRC ਸੈਂਟਰ ਦਾ ਨੀਂਹ ਪੱਥਰ

ਜੈਤੋ, (ਪਰਾਸ਼ਰ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿਨਹਾ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵਰਿੰਦਰ ਕੁਮਾਰ 28 ਦਸੰਬਰ 2023 ਨੂੰ ਸਵੇਰੇ 10.30 ਵਜੇ ਪਿੰਡ ਚੱਕ ਜਵਾਲਾ ਸਿੰਘ, ਤਹਿਸੀਲ ਵਿਜੇਪੁਰ, ਜ਼ਿਲਾ ਸਾਂਬਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ’ਚ ਵਿਖੇ ਸੀ. ਆਰ. ਸੀ. (ਕੰਪੋਜਿਟ ਰੀਜ਼ਨਲ ਸੈਂਟਰ) ਸੈਂਟਰ ਜੰਮੂ ਦਾ ਨੀਂਹ ਪੱਥਰ ਰੱਖਣਗੇ।

ਐੱਨ. ਬੀ. ਸੀ. ਸੀ. ਵੱਲੋਂ ਬਣਾਈ ਇਕ ਨਵੀਂ ਬਹੁ-ਮੰਜ਼ਿਲਾ ਇਮਾਰਤ ’ਚ ਸੀ. ਆਰ. ਸੀ. ਜੰਮੂ ਨੂੰ ਸਥਾਪਿਤ ਕੀਤਾ ਜਾਵੇਗਾ, ਜਿਥੇ ਅਪਾਹਿਜਾਂ ਲਈ ਰੁਕਾਵਟ-ਮੁਕਤ ਵਾਤਾਵਰਣ ਹੋਵੇਗਾ। ਇਹ ਇਮਾਰਤ ਏਮਜ਼-ਜੰਮੂ ਨੇੜੇ ਸਾਂਬਾ ’ਚ 38 ਕਨਾਲ 18 ਮਰਲੇ ਦੇ ਰਕਬੇ ਵਾਲੇ ਇਕ ਪਲਾਟ ’ਚ ਬਣਾਈ ਜਾਵੇਗੀ। ਇਮਾਰਤ ਦੀ ਉਸਾਰੀ ਦੀ ਅਨੁਮਾਨਿਤ ਲਾਗਤ 29 ਕਰੋੜ ਰੁਪਏ ਹੈ ਅਤੇ ਉਸਾਰੀ ਦਾ ਕੰਮ ਸ਼ੁਰੂ ਕਰਨ ਅਤੇ ਇਕ ਸਾਲ ਦੀ ਮਿਆਦ ਦੇ ਅੰਦਰ ਇਸ ਨੂੰ ਪੂਰਾ ਕਰਨ ਲਈ ਐੱਨ. ਬੀ. ਸੀ. ਸੀ. ਨਾਲ ਇਕ ਐੱਮ. ਓ. ਯੂ. ਸਾਈਨ ਕੀਤਾ ਗਿਆ ਹੈ। ਇਸ ਤੋਂ ਬਾਅਦ, ਦੁਪਹਿਰ 12.15 ਵਜੇ, ਸਤਿਕਾਰਤ ਪਤਵੰਤੇ 11ਏ/ਡੀ ਗਾਂਧੀ ਨਗਰ, ਜੰਮੂ ’ਚ ਸੀ. ਆਰ. ਸੀ. ਜੰਮੂ ਦੇ ਅਸਥਾਈ ਕੈਂਪਸ ਦਾ ਉਦਘਾਟਨ ਕਰਨਗੇ।


author

Rakesh

Content Editor

Related News