ਦੇਸ਼ ਦੀ ਨੀਂਹ ਬੇਹੱਦ ਮਜ਼ਬੂਤ, ਕਾਲਜ ਵਿਦਿਆਰਥੀਆਂ ਦੇ ਪ੍ਰਦਰਸ਼ਨ ਨਾਲ ਹਿੱਲਣ ਵਾਲੀ ਨਹੀਂ: ਹਾਈ ਕੋਰਟ

Wednesday, Jun 16, 2021 - 02:55 AM (IST)

ਦੇਸ਼ ਦੀ ਨੀਂਹ ਬੇਹੱਦ ਮਜ਼ਬੂਤ, ਕਾਲਜ ਵਿਦਿਆਰਥੀਆਂ ਦੇ ਪ੍ਰਦਰਸ਼ਨ ਨਾਲ ਹਿੱਲਣ ਵਾਲੀ ਨਹੀਂ: ਹਾਈ ਕੋਰਟ

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ਜਾਮੀਆ ਦੇ ਵਿਦਿਆਰਥੀ ਆਸਿਫ ਇਕਬਾਲ ਤਨਹਾ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੀ ਨੀਂਹ ਬਹੁਤ ਮਜ਼ਬੂਤ ਹੈ ਅਤੇ ਇਹ ਕਾਲਜ ਦੇ ਕੁਝ ਵਿਦਿਆਰਥੀਆਂ ਵਲੋਂ ਆਯੋਜਿਤ ਰੋਸ-ਪ੍ਰਦਰਸ਼ਨ ਨਾਲ ਹਿੱਲਣ ਵਾਲੀ ਨਹੀਂ ਹੈ। ਕਾਨੂੰਨ ਵਿਰੁੱਧ ਕਿਰਿਆਕਲਾਪ (ਨਿਵਾਰਣ) ਐਕਟ (ਯੂ. ਏ. ਪੀ. ਏ.) ਕਾਨੂੰਨ ਤਹਿਤ ਪਹਿਲੀ ਨਜ਼ਰੇ ਤਨਹਾ ਵਿਰੁੱਧ ਕੋਈ ਮਾਮਲਾ ਨਹੀਂ ਬਣਦਾ। ਯੂ. ਏ. ਪੀ. ਏ. ਦੀਆਂ ਸਖਤ ਵਿਵਸਥਾਵਾਂ ਤਹਿਤ ਲੋਕਾਂ ’ਤੇ ਮਾਮਲਾ ਦਰਜ ਕਰਨਾ, ਸੰਸਦ ਦੇ ਉਸ ਹੁਕਮ ਦੀ ਉਲੰਘਣਾ ਕਰਨਾ ਹੋਵੇਗਾ, ਜਿਸ ਲਈ ਇਹ ਕਾਨੂੰਨ ਬਣਾਇਆ ਗਿਆ ਸੀ ।

ਇਹ ਵੀ ਪੜ੍ਹੋ- ਵੱਡਾ ਫੈਸਲਾ: ਆਂਧਰਾ ਪ੍ਰਦੇਸ਼ ਦੇ ਸਾਰੇ ਅੰਡਰ-ਗ੍ਰੈਜੂਏਟ ਡਿਗਰੀ ਕਾਲਜਾਂ 'ਚ ਅੰਗਰੇਜ਼ੀ ਮਾਧਿਅਮ ਹੋਇਆ ਲਾਜ਼ਮੀ

ਉਥੇ ਹੀ ਹਾਈ ਕੋਰਟ ਨੇ ਸੋਧੇ ਨਾਗਰਿਕਤਾ ਕਾਨੂੰਨ (ਸੀ. ਏ. ਏ.) ਖਿਲਾਫ ਰੋਸ-ਪ੍ਰਦਰਸ਼ਨ ਦੌਰਾਨ ਉੱਤਰ- ਪੂਰਬੀ ਦਿੱਲੀ ਦੰਗਿਆਂ ਦੇ ਇਕ ਮਾਮਲੇ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥਣ ਦੇਵਾਂਗਨਾ ਕਾਲਿਤਾ ਨੂੰ ਜ਼ਮਾਨਤ ਦਿੰਦੇ ਹੋਏ ਟਿੱਪਣੀ ਕੀਤੀ ਕਿ ਰੋਸ-ਪ੍ਰਦਰਸ਼ਨ ਦਾ ਅਧਿਕਾਰ ਮੌਲਿਕ ਅਧਿਕਾਰ ਹੈ, ਇਸ ਨੂੰ ਅੱਤਵਾਦੀ ਗਤੀਵਿਧੀ ਨਹੀਂ ਮੰਨਿਆ ਜਾ ਸਕਦਾ।

ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਅਨੂਪ ਜੈਰਾਮ ਭੰਭਾਨੀ ਦੀ ਬੈਂਚ ਨੇ ਕਿਹਾ ਕਿ ਸਰਕਾਰ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਵਿਚ ਵਰਤੇ ਗਏ ਨਿਸ਼ਚਿਤ ਸ਼ਬਦਾਂ ਨੂੰ ਲਾਗੂ ਕਰਨ ਦੌਰਾਨ ਬੇਹੱਦ ਸਾਵਧਾਨੀ ਵਰਤਣੀ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News